ਅਪਰਾਧਸਿਆਸਤਖਬਰਾਂ

ਪਾਕਿ ਦੀ ਚਮੜਾ ਫੈਕਟਰੀਆਂ ਨੇ ਜ਼ਹਿਰੀਲਾ ਪਾਣੀ ਸਤਲੁਜ ‘ਚ ਸੁੱਟਿਆ

ਫਿਰੋਜ਼ਪੁਰ-ਪਾਕਿਸਤਾਨ ਵੱਲੋਂ ਕਸੂਰ ਦੀਆਂ ਚਮੜਾ ਫੈਕਟਰੀਆਂ ਦਾ ਰਸਾਇਣਕ ਜ਼ਹਿਰੀਲਾ ਪਾਣੀ ਸਤਲੁਜ ਦਰਿਆ ਵਿਚ ਸੁੱਟਿਆ ਜਾਂਦਾ ਹੈ, ਜਿਸ ਕਾਰਨ ਕਈ ਵਾਰ ਹਜ਼ਾਰਾਂ ਮੱਛੀਆਂ ਮਰ ਜਾਂਦੀਆਂ ਹਨ ਅਤੇ ਅਜਿਹੇ ਜ਼ਹਿਰੀਲੇ ਪਾਣੀ ਕਾਰਨ ਸਤਲੁਜ ਦਰਿਆ ਦੇ ਨਾਲ ਲੱਗਦੇ ਕਈ ਸਰਹੱਦੀ ਪਿੰਡ ਦੇ ਲੋਕ ਕੈਂਸਰ, ਚਮਡ਼ੀ ਰੋਗ ਅਤੇ ਹੋਰ ਬਹੁਤ ਸਾਰੀਆਂ ਭਿਆਨਕ ਬੀਮਾਰੀਆਂ ਦੇ ਸ਼ਿਕਾਰ ਹੋਏ ਹਨ ਅਤੇ ਬਹੁਤ ਸਾਰੇ ਬੱਚੇ ਮੰਦਬੁੱਧੀ ਹੋਏ ਹਨ। ਸਮੇਂ-ਸਮੇਂ ’ਤੇ ਸਰਹੱਦੀ ਲੋਕ ਇਹ ਸ਼ਿਕਾਇਤ ਸਰਕਾਰਾਂ ਦੇ ਧਿਆਨ ’ਚ ਲਿਆਉਂਦੇ ਰਹਿੰਦੇ ਹਨ ਪਰ ਅੱਜ ਤੱਕ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਕ ਵਾਰ ਫਿਰ ਪਾਕਿਸਤਾਨ ਵੱਲੋਂ ਕਸੂਰ ਦੀਆਂ ਚਮੜਾ ਫੈਕਟਰੀਆਂ ਦਾ ਰਸਾਇਣਕ ਜ਼ਹਿਰੀਲਾ ਪਾਣੀ ਭਾਰਤੀ ਸਰਹੱਦੀ ਵਿਚ ਛੱਡਿਆ ਗਿਆ ਹੈ। ਕੁਝ ਕਿਸਾਨਾਂ ਨੇ ਦੱਸਿਆ ਕਿ ਇਹ ਛੱਡਿਆ ਜ਼ਹਿਰੀਲਾ ਪਾਣੀ ਉਨ੍ਹਾਂ ਦੇ ਖੇਤਾਂ ਵਿਚ ਦਾਖਲ ਹੋ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀਆਂ ਫਸਲਾਂ ਦਾ ਵੀ ਨੁਕਸਾਨ ਹੋ ਸਕਦਾ ਹੈ ਅਤੇ ਇੱਥੇ ਰਹਿਣ ਵਾਲੇ ਲੋਕ ਕਈ ਤਰ੍ਹਾਂ ਦੀਆਂ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਵੀ ਹੋ ਸਕਦੇ ਹਨ।

Comment here