ਵਾਸ਼ਿੰਗਟਨ-ਪਾਕਿਸਤਾਨ ਦੀ ਨਿਊਜ਼ ਵੈੱਬਸਾਈਟ ਡਾਨ ਮੁਤਾਬਕ ਪਾਕਿਸਤਾਨ ’ਚ ਇਸ ਸਾਲ ਆਏ ਭਿਆਨਕ ਹੜ੍ਹ ਦੇ ਬਾਅਦ ਤੋਂ ਉਸ ਦੀ ਆਰਥਿਕ ਸਥਿਤੀ ਖਰਾਬ ਹੁੰਦੀ ਜਾ ਰਹੀ ਹੈ। ਹਾਲਾਤ ਇੰਨੇ ਮਾੜੇ ਹੋ ਗਏ ਹਨ ਕਿ ਹੁਣ ਇਸ ਦੇ ਡਿਪਲੋਮੈਟ ਜਾਇਦਾਦ ਵੇਚਣ ਲਈ ਮਜਬੂਰ ਹਨ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿੱਚ ਸਥਿਤ ਕੀਮਤੀ ਕੂਟਨੀਤਕ ਜਾਇਦਾਦ ਨੂੰ ਵੇਚਣ ਲਈ ਅਖ਼ਬਾਰਾਂ ਵਿੱਚ ਇਸ਼ਤਿਹਾਰ ਵੀ ਪ੍ਰਕਾਸ਼ਿਤ ਕੀਤੇ ਗਏ ਹਨ। ਦੱਸ ਦੇਈਏ ਕਿ ਇਸ ਇਮਾਰਤ ਦੀ ਕੀਮਤ 5 ਤੋਂ 6 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ। ਹਾਲਾਂਕਿ ਅਧਿਕਾਰੀਆਂ ਨੇ ਕਿਹਾ ਹੈ ਕਿ ਦੂਤਘਰ ਦੀ ਪੁਰਾਣੀ ਜਾਂ ਨਵੀਂ ਇਮਾਰਤ ਵਿਕਣ ਯੋਗ ਨਹੀਂ ਹੈ।
ਏਆਰਵਾਈ ਨਿਊਜ਼ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਵਾਸ਼ਿੰਗਟਨ ਸਥਿਤ ਪਾਕਿਸਤਾਨੀ ਦੂਤਘਰ ਨੂੰ ਆਪਣੀ ਪੁਰਾਣੀ ਇਮਾਰਤ ਵੇਚਣ ਲਈ ਵਿਦੇਸ਼ ਦਫਤਰ ਤੋਂ ਮਨਜ਼ੂਰੀ ਮਿਲ ਗਈ ਹੈ, ਜੋ ਪਿਛਲੇ 15 ਸਾਲਾਂ ਤੋਂ ਖਾਲੀ ਪਈ ਹੈ। ਡਾਨ ਮੁਤਾਬਕ ਇਹ ਇਮਾਰਤ ਹੁਣ ਬਾਜ਼ਾਰ ’ਚ ਹੈ। ਵਿਕਰੀ ਲਈ ਬਕਾਇਆ ਪ੍ਰਕਿਰਿਆ ਦੀ ਪਾਲਣਾ ਕੀਤੀ ਜਾ ਰਹੀ ਹੈ। ਦੂਤਘਰ ਦੇ ਅਧਿਕਾਰੀ ਨੇ ਕਿਹਾ ਕਿ ‘ਪ੍ਰਸਤਾਵਿਤ ਵਿਕਰੀ ਦਾ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੱਤਾ ਗਿਆ ਹੈ ਅਤੇ ਕਈ ਬੋਲੀਆਂ ਵੀ ਪ੍ਰਾਪਤ ਹੋਈਆਂ ਹਨ।’ ਦੂਤਘਰ ਨੇ ਕਿਹਾ ਕਿ ਉਹ ਮੁਲਾਂਕਣ ਕਰਨ ਵਾਲੇ ਨਾਲ ਸਲਾਹ ਕਰ ਰਹੇ ਸਨ ਕਿ ਉਹਨਾਂ ਲਈ ਸਭ ਤੋਂ ਵਧੀਆ ਕੀ ਹੈ।
ਰਿਪੋਰਟ ਮੁਤਾਬਕ ਸਾਬਕਾ ਰਾਜਦੂਤ ਸਾਰੀਆਂ ਖਾਲੀ ਇਮਾਰਤਾਂ ਨੂੰ ਨਿੱਜੀ ਤੌਰ ’ਤੇ ਵੇਚਣ ਦੇ ਪੱਖ ’ਚ ਹੈ। ਉਨ੍ਹਾਂ ਕਿਹਾ ਕਿ “ਅਸੀਂ ਇੰਨੇ ਲੰਬੇ ਸਮੇਂ ਤੱਕ ਇਨ੍ਹਾਂ ਇਮਾਰਤਾਂ ਦੀ ਸਾਂਭ-ਸੰਭਾਲ ਵਿੱਚ ਪਹਿਲਾਂ ਹੀ ਬਹੁਤ ਸਾਰਾ ਪੈਸਾ ਬਰਬਾਦ ਕਰ ਚੁੱਕੇ ਹਾਂ, ਜੇਕਰ ਅਸੀਂ ਦੇਰੀ ਕੀਤੀ ਤਾਂ ਇਨ੍ਹਾਂ ਨੂੰ ਵੇਚਣਾ ਹੋਰ ਵੀ ਮੁਸ਼ਕਲ ਹੋ ਜਾਵੇਗਾ।’’
ਪਾਕਿ ਦੀ ਆਰਥਿਕਤਾ ਡਾਂਵਾਡੋਲ, ਅਮਰੀਕਾ ’ਚ ਡਿਪਲੋਮੈਟ ਜਾਇਦਾਦ ਵੇਚਣ ਲਈ ਮਜਬੂਰ

Comment here