ਲਹੌਰ-ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਵਿਚੋਂ ਪਾਕਿਸਤਾਨ ਦਾ ਲਾਹੌਰ 321 ਦੇ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਦੇ ਨਾਲ ਇੱਕ ਵਾਰ ਫਿਰ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਹੈ। ਰਿਪੋਰਟ ਮੁਤਾਬਕ ਮੰਗੋਲੀਆ ਦੀ ਰਾਜਧਾਨੀ ਉਲਾਨ ਬਾਟੋਰ ਏ.ਕਿਊ.ਆਈ. ਪੱਧਰ 205 ਦੇ ਨਾਲ ਤੀਜੇ ਸਥਾਨ ’ਤੇ ਹੈ। ਪਾਕਿਸਤਾਨ ਦੇ ਲੋਕ ਸਰਕਾਰ ਨੂੰ ਪ੍ਰਦੂਸ਼ਣ ਘੱਟ ਕਰਨ ਦੀ ਅਪੀਲ ਕਰ ਰਹੇ ਹਨ। ਕਿਉਂਕਿ ਗਰੀਬੀ ਦੇ ਇਸ ਯੁੱਗ ਵਿੱਚ ਪਾਕਿਸਤਾਨੀ ਲੋਕ ਪ੍ਰਦੂਸ਼ਣ ਕਾਰਨ ਬਿਮਾਰੀਆਂ ਨਾਲ ਗ੍ਰਸਤ ਹੋਣ ਤੋਂ ਡਰਦੇ ਹਨ। ਲੋਕਾਂ ਨੂੰ ਡਰ ਹੈ ਕਿ ਕੋਰੋਨਾ ਤੋਂ ਬਾਅਦ ਕਿਤੇ ਉਨ੍ਹਾਂ ਦੀ ਜਮ੍ਹਾ ਪੂੰਜੀ ਦਾ ਕੁਝ ਹਿੱਸਾ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਵਿੱਚ ਖਰਚ ਨਾ ਹੋ ਜਾਵੇ। ਲੋਕ ਆਪਣੇ ਬੱਚਿਆਂ ਨੂੰ ਘਰੋਂ ਬਾਹਰ ਕੱਢਣ ਤੋਂ ਡਰਦੇ ਹਨ।
ਪਾਕਿ ਦਾ ਲਾਹੌਰ ਬਣਿਆ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ

Comment here