ਸਿਆਸਤਖਬਰਾਂਚਲੰਤ ਮਾਮਲੇ

ਪਾਕਿ ਦਾ ਕਸ਼ਮੀਰ ਮੁੱਦੇ ’ਤੇ ਸਮਰਥਨ ਜਾਰੀ ਰਹੇਗਾ-ਸ਼ਹਿਬਾਜ਼

ਇਸਲਾਮਾਬਾਦ-ਕਸ਼ਮੀਰੀਆਂ ਪ੍ਰਤੀ ਸਮਰਥਨ ਪ੍ਰਗਟ ਹੋਏ ‘ਕਸ਼ਮੀਰ ਏਕਤਾ ਦਿਵਸ’ ’ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਦੀ ਵਿਧਾਨ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਭਾਰਤ ਨੇ ਪਾਕਿਸਤਾਨ ’ਤੇ ਬੁਰੀ ਨਜ਼ਰ ਰੱਖਣ ਦੀ ਹਿੰਮਤ ਕੀਤੀ ਤਾਂ ਉਨ੍ਹਾਂ ਦੇ ਪ੍ਰਮਾਣੂ ਸੰਪੰਨ ਦੇਸ਼ ਕੋਲ ਉਸ ਨੂੰ ਪੈਰਾਂ ਹੇਠਾਂ ਕੁਚਲਣ ਦੀ ਤਾਕਤ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਕਸ਼ਮੀਰ ਮੁੱਦੇ ’ਤੇ ਨੈਤਿਕ, ਕੂਟਨੀਤਕ ਅਤੇ ਰਾਜਨੀਤਕ ਸਮਰਥਨ ਦਿੰਦਾ ਰਹੇਗਾ। ਪਿਛਲੇ ਮਹੀਨੇ ਦੁਬਈ ਦੇ ਇਕ ਚੈਨਲ ਨੂੰ ਦਿੱਤੇ ਇੰਟਰਵਿਊ ’ਚ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਭਾਰਤ ਨਾਲ 3 ਜੰਗਾਂ ਤੋਂ ਬਾਅਦ ਪਾਕਿਸਤਾਨ ਨੇ ਸਬਕ ਸਿੱਖਿਆ ਹੈ ਅਤੇ ਹੁਣ ਉਹ ਆਪਣੇ ਗੁਆਂਢੀ ਨਾਲ ਸ਼ਾਂਤੀ ਚਾਹੁੰਦਾ ਹੈ।

Comment here