ਸਿਆਸਤਖਬਰਾਂਦੁਨੀਆ

ਪਾਕਿ ਤੋਂ ਮਦਦ ਲਈ ਹਾਮਿਦ ਨੇ ਕੀਤਾ ਇਨਕਾਰ

ਕਾਬੁਲ-ਕਾਬੁਲ ’ਚ ਯੋਗ ਅਤੇ ਸਿੱਖਿਅਤ ਜਨਸ਼ਕਤੀ ਭੇਜਣ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ‘ਇੱਛਾ’ ਨੂੰ ਖਾਰਿਜ ਕਰਦੇ ਹੋਏ ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਾਰਜੇਈ ਨੇ ਕਿਹਾ ਹੈ ਕਿ ਅਜਿਹੀ ‘ਜਨਸ਼ਕਤੀ’ ਦੀ ਕੋਈ ਲੋੜ ਨਹੀਂ ਹੈ। ਰਿਪੋਰਟ ਮੁਤਾਬਕ, ਅਫ਼ਗਾਨਿਸਤਾਨ ’ਤੇ ਸਿਖਰ ਕਮੇਟੀ ਦੀ ਤੀਜੀ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਇਮਰਾਨ ਖਾਨ ਨੇ ਅਧਿਕਾਰੀਆਂ ਨੂੰ ਵਿਸ਼ੇਸ਼ ਰੂਪ ਨਾਲ ਮੈਡੀਕਲ, ਆਈ. ਟੀ., ਵਿੱਤ ਅਤੇ ਅਕਾਊਂਟਿੰਗ ਵਰਗੇ ਖੇਤਰਾਂ ’ਚ ਯੋਗ ਅਤੇ ਸਿੱਖਿਅਤ ਜਨਸ਼ਕਤੀ ਨੂੰ ਭੇਜ ਕੇ ਅਫ਼ਗਾਨਿਸਤਾਨ ਵਿਚ ਮਨੁੱਖੀ ਸੰਕਟ ਨੂੰ ਦੂਰ ਕਰਨ ਅਤੇ ਆਪਣੇ ਇਸ ਮਿੱਤਰ ਦੇਸ਼ ਦੇ ਨਾਲ ਦੋ-ਪੱਖੀ ਸਹਿਯੋਗ ਦਾ ਪਤਾ ਲਾਉਣ ਦਾ ਹੁਕਮ ਦਿੱਤਾ ਸੀ।
ਇਸ ’ਤੇ ਇਮਰਾਨ ਨੂੰ ਜਵਾਬ ਦਿੰਦੇ ਹੋਏ ਕਾਰਜੇਈ ਨੇ ਕਿਹਾ ਕਿ ਅਫ਼ਗਾਨਿਸਤਾਨ ’ਚ ਸੈਂਕੜੇ-ਹਜ਼ਾਰਾਂ ਯੋਗ ਅਤੇ ਸਿੱਖਿਅਤ ਮੁੰਡੇ-ਕੁੜੀਆਂ ਹਨ। ਅਜਿਹੇ ’ਚ ਅਫ਼ਗਾਨਿਸਤਾਨ ਨੂੰ ਵਿਦੇਸ਼ ਤੋਂ ਜਨਸ਼ਕਤੀ ਮੰਗਵਾਉਣ ਦੀ ਕੋਈ ਲੋੜ ਨਹੀਂ ਹੈ। ਹਾਮਿਦ ਕਾਰਜੇਈ ਨੇ ਕਾਬੁਲ ’ਚ ਅਧਿਕਾਰੀਆਂ ਨੂੰ ਉਨ੍ਹਾਂ ਅਫ਼ਗਾਨ ਨੌਜਵਾਨਾਂ ਨੂੰ ਕੰਮ ਕਰਨ ਦੀ ਸਹੂਲਤ ਪ੍ਰਦਾਨ ਕਰਨ ਦੀ ਵੀ ਅਪੀਲ ਕੀਤੀ, ਜੋ ਕਿਸੇ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼ ’ਚ ਅਫ਼ਗਾਨ ਮਾਹਿਰਾਂ ਦੀ ਵਾਪਸੀ ਯਕੀਨੀ ਕਰਨ ਦੀ ਵੀ ਗੱਲ ਕਹੀ।

Comment here