ਰਾਜਪੁਰਾ-ਪਾਕਿਸਤਾਨ ਤੋਂ ਆ ਰਹੇ ਡ੍ਰੋਨਜ਼ ਨੂੰ ਲੈ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ’ਤੇ ਵੱਡਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗੁਆਂਢੀ ਦੇਸ਼ ਪਾਕਿਸਤਾਨ ਤੋਂ ਭਾਰੀ ਮਾਤਰਾ ’ਚ ਆ ਰਹੇ ਅਸਲੇ ਦੀ ਜਾਣਕਾਰੀ ਲੁਕੋ ਰਹੀ ਹੈ ਤੇ ਕਹਿ ਰਹੀ ਹੈ ਕਿ ਸੂਬੇ ’ਚ ਸਭ ਕੁਝ ਠੀਕ-ਠਾਕ ਹੈ। ਸਰਕਾਰ ਵੱਲੋਂ ਇਹ ਜਾਣਕਾਰੀ ਲੁਕਾਉਣ ਨਾਲ ਸੂਬੇ ਲਈ ਬਹੁਤ ਵੱਡਾ ਖਤਰਾ ਪੈਦਾ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ’ਚ ਟਿਫਿਨ ਬੰਬ ਆ ਰਹੇ ਹਨ, ਜਿਸ ਨਾਲ ਕਿ ਵੱਡਾ ਜਾਨੀ ਨੁਕਸਾਨ ਹੋ ਸਕਦਾ ਹੈ ਪਰ ਸੂਬੇ ਦੀ ਕਾਂਗਰਸ ਸਰਕਾਰ ਨੂੰ ਇਹ ਦਿਖਾਈ ਨਹੀਂ ਦੇ ਰਿਹਾ। ਇਹ ਡ੍ਰੋਨ ਆਉਣ ਦੀ ਜਾਣਕਾਰੀ ਲੁਕੋ ਰਹੀ ਹੈ। ਕੈਪਟਨ ਨੇ ਗ੍ਰਹਿ ਮੰਤਰੀ ਰੰਧਾਵਾ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਤਾਂ ਫੌਜ ਦੀ ਵਰਦੀ ਵੀ ਨਹੀਂ ਦੇਖੀ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਆ ਕੇ ਵਪਾਰ, ਕਿਸਾਨੀ ਪ੍ਰਬੰਧ ਤੇ ਬੱਚਿਆਂ ਦੀ ਸਿੱਖਿਆ ’ਚ ਸੁਧਾਰ ਕਰੇਗੀ। ਉਨ੍ਹਾਂ ਕਿਹਾ ਕਿ 2-3 ਦਿਨਾਂ ’ਚ ਗਜੇਂਦਰ ਸਿੰਘ ਸ਼ੇਖਾਵਤ ਨਾਲ ਬੈਠਕ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਕੁਝ ਦਿਨਾਂ ਦੀ ਮਹਿਮਾਨ ਹੈ।
ਪਾਕਿ ਤੋਂ ਡ੍ਰੋਨਜ਼ ਰਾਹੀਂ ਆ ਰਹੇ ਅਸਲੇ ਦੀ ਜਾਣਕਾਰੀ ਲੁਕੋ ਰਹੀ ਸਰਕਾਰ-ਕੈਪਟਨ

Comment here