ਚੰਡੀਗੜ੍ਹ-ਫਿਰੋਜ਼ਪੁਰ ਜ਼ਿਲ੍ਹੇ ‘ਚ ਪਾਕਿਸਤਾਨੀ ਸਰਹੱਦ ਉੱਤੇ ਬੀਐੱਸਐੱਫ਼ ਤੇ ਪੰਜਾਬ ਪੁਲਿਸ ਨੇ ਜਵਾਨਾਂ ਨੇ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਦਰਾਅਸਰ ਸਰਹੱਦ ਉੱਤੇ ਪਾਕਿਸਤਾਨ ਸਮੱਗਲਰਾਂ ਨਾਲ ਬੀਐੱਸਐੱਫ਼ ਅਤੇ ਪੰਜਾਬ ਪੁਲਿਸ ਦੀ ਗੋਲੀਬਾਰੀ ਹੋਈ ਤੇ ਇਸ ਗੋਲੀਬਾਰੀ ਦੌਰਾਨ ਬੀਐਸਐਫ ਨੇ 2 ਤਸਕਰਾਂ ਨੂੰ ਫੜਨ ਵਿੱਚ ਵੀ ਸਫਲਤਾ ਹਾਸਲ ਕੀਤੀ ਹੈ। ਗੋਲੀ ਲੱਗਣ ਕਾਰਨ ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਦੇ ਨਾਲ ਹੀ ਬੀਐਸਐਫ ਤੇ ਪੰਜਾਬ ਪੁਲਿਸ ਨੇ ਇਸ ਕਾਰਵਾਈ ਦੌਰਾਨ 29.26 ਕਿਲੋ ਹੈਰੋਇਨ ਵੀ ਜ਼ਬਤ ਕੀਤੀ ਹੈ ਤੇ ਇਲਾਕੇ ‘ਚ ਤਲਾਸ਼ੀ ਮੁਹਿੰਮ ਜਾਰੀ ਹੈ। ਦੱਸ ਦਈਏ ਕਿ ਇਹ ਘਟਨਾ ਤੜਕੇ ਦੇ ਕਰੀਬ ਵਾਪਰੀ ਹੈ। ਇਸ ਘਟਨਾ ਤੋਂ ਬਾਅਦ ਬੀਐਸਐਫ ਅਧਿਕਾਰੀਆਂ ਨੂੰ ਨੀਲੇ ਰੰਗ ਦੇ ਡਰੰਮ ਵਿੱਚ ਕੁੱਲ 26 ਪੈਕੇਟ ਮਿਲੇ ਹਨ, ਜਿਨ੍ਹਾਂ ਦਾ ਵਜ਼ਨ 29.26 ਕਿਲੋ ਦੇ ਕਰੀਬ ਹੈ। ਇਸ ਦੌਰਾਨ ਜਵਾਨਾਂ ਨੇ 2 ਤਸਕਰਾਂ ਨੂੰ ਫੜਨ ਵਿੱਚ ਵੀ ਸਫਲਤਾ ਹਾਸਲ ਕੀਤੀ ਹੈ।
ਬੀਐਸਐਫ ਅਤੇ ਪੰਜਾਬ ਪੁਲਿਸ (ਸੀ.ਆਈ. ਫਿਰੋਜ਼ਪੁਰ) ਵੱਲੋਂ ਪਿੰਡ ਗੱਟੀ ਮਟੌਰ ਨੇੜੇ ਸਤਲੁਜ ਦਰਿਆ ਦੇ ਕੰਢੇ ਇੱਕ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਜਵਾਨਾਂ ਨੇ ਪਹਿਲਾਂ ਤਾਂ ਉਨ੍ਹਾਂ ਨੂੰ ਲਲਕਾਰਿਆ, ਪਰ ਫਿਰ ਬਾਅਦ ਵਿੱਚ ਖਤਰੇ ਨੂੰ ਭਾਂਪਦੇ ਹੋਏ ਜਵਾਨਾਂ ਨੇ ਤਸਕਰਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਤਸਕਰਾਂ ਵੱਲੋਂ ਵੀ ਜਵਾਬੀ ਗੋਲੀਬਾਰੀ ਕੀਤੀ ਗਈ। ਇਸ ਦੌਰਾਨ ਇਕ ਤਸਕਰ ਦੇ ਹੱਥ ‘ਤੇ ਗੋਲੀ ਲੱਗ ਗਈ। ਇਸ ਤੋਂ ਬਾਅਦ ਬੀਐਸਐਫ ਅਤੇ ਸੀਆਈ ਫਿਰੋਜ਼ਪੁਰ ਨੇ 2 ਸਮੱਗਲਰਾਂ ਨੂੰ ਖੇਪ ਸਮੇਤ ਗ੍ਰਿਫ਼ਤਾਰ ਕਰ ਲਿਆ। ਫਸਟ ਏਡ ਤੋਂ ਬਾਅਦ ਜ਼ਖਮੀ ਤਸਕਰ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਤਸਕਰਾਂ ਵਿਚਾਲੇ ਗੋਲੀਬਾਰੀ ਦੌਰਾਨ ਦੋ ਗ੍ਰਿਫਤਾਰ, 30 ਕਿਲੋ ਹੈਰੋਇਨ ਬਰਾਮਦ

Comment here