ਸਿਆਸਤਖਬਰਾਂਖੇਡ ਖਿਡਾਰੀਦੁਨੀਆ

ਪਾਕਿ ਟੀਮ ਦੀ ਜਿੱਤ ’ਤੇ ਖ਼ੁਸ਼ੀ ਮਨਾਈ, ਅਧਿਆਪਕਾ ਦੀ ਨੌਕਰੀਓਂ ਛੁੱਟੀ

ਜੈਪੁਰ-ਸੋਸ਼ਲ ਮੀਡੀਆ ਪੋਸਟਾਂ ਵਿਚ ਵਿਦਿਆਰਥੀ ਤੇ ਹੋਰ ਇਤਰਾਜ਼ਯੋਗ ਨਾਅਰੇਬਾਜ਼ੀ ਕਰਦੇ, ਪਾਕਿਸਤਾਨ ਦੀ ਜਿੱਤ ਦੀ ਖ਼ੁਸ਼ੀ ਮਨਾਉਂਦੇ ਨਜ਼ਰ ਆਏ ਸਨ। ਉਦੈਪੁਰ ਦੇ ਨੀਰਜਾ ਮੋਦੀ ਸਕੂਲ ਨੇ ਨਫੀਸਾ ਅਟਾਰੀ ਨੂੰ ਕੱਢ ਦਿੱਤਾ ਹੈ। ਉਸ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਵੀ ਕਾਲਜ ਮੈਨੇਜਮੈਂਟ ਨੇ ਮੁਅੱਤਲ ਕਰ ਦਿੱਤਾ ਸੀ। ਹਾਲਾਂਕਿ ਵਿਦਿਆਰਥੀਆਂ ਤੇ ਅਧਿਆਪਕਾ ਨੇ ਵਟਸਐਪ ਸਟੇਟਸ ਪਾਉਣ ਲਈ ਮੁਆਫ਼ੀ ਮੰਗੀ ਹੈ। ਆਗਰਾ ਵਿਚ ਕਸ਼ਮੀਰ ਨਾਲ ਸਬੰਧਤ ਇੰਜਨੀਅਰਿੰਗ ਦੇ ਤਿੰਨ ਵਿਦਿਆਰਥੀਆਂ ’ਤੇ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ’ਤੇ ਵਟਸਐਪ ਉਤੇ ਇਤਰਾਜ਼ਯੋਗ ਮੈਸੇਜ ਪਾਉਣ ਦਾ ਦੋਸ਼ ਹੈ। ਇਸ ਤਰ੍ਹਾਂ ਦੇ ਕੇਸ ਜੰਮੂ ਕਸ਼ਮੀਰ ਵਿਚ ਵੀ ਦਰਜ ਹੋਏ ਹਨ।

Comment here