ਅਪਰਾਧਸਿਆਸਤਖਬਰਾਂਦੁਨੀਆ

ਪਾਕਿ ਜੋੜਾ ਧੀ ਦਾ ਕਤਲ ਕਰਕੇ ਸਪੇਨ ਭੱਜਿਆ, ਗ੍ਰਿਫ਼ਤਾਰ

ਲਾਹੌਰ-ਪਾਕਿਸਤਾਨ ਤੋਂ ਸਪੇਨ ਗਏ ਜੋੜੇ ਅੱਲ੍ਹਾ ਰਾਖਾ ਅਤੇ ਉਸ ਦੀ ਪਤਨੀ ਸ਼ਬੀਨਾ ਨੂੰ ਸਪੇਨ ਦੀ ਪੁਲਸ ਨੇ ਆਪਣੀ ਧੀ ਦਾ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ। ਇਸ ਜੋੜੇ ਨੇ ਸਾਲ 2020 ’ਚ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ। ਅਦਾਲਤ ਨੇ ਹੁਕਮ ਦਿੱਤਾ ਕਿ ਜਦੋਂ ਤੱਕ ਪਾਕਿਸਤਾਨ ਪੁਲਸ ਦੋਸ਼ੀ ਜੋੜੇ ਨੂੰ ਲੈਣ ਨਹੀਂ ਆਉਂਦੀ, ਉਦੋਂ ਤੱਕ ਉਨ੍ਹਾਂ ਨੂੰ ਜੇਲ ’ਚ ਹੀ ਰੱਖਿਆ ਜਾਵੇ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਮੁਲਜ਼ਮ ਅੱਲ੍ਹਾ ਰਾਖਾ ਅਤੇ ਉਸ ਦੀ ਪਤਨੀ ਸ਼ਬੀਨਾ ਵਾਸੀ ਲਾਹੌਰ ਦੀ ਧੀ ਰੁਖ਼ਸਾਨਾ ਨੇ ਸਾਲ 2020 ’ਚ ਘਰੋਂ ਭੱਜ ਕੇ ਮਾਪਿਆਂ ਦੀ ਮਰਜ਼ੀ ਦੇ iਖ਼ਲਾਫ਼ ਇਕ ਨੌਜਵਾਨ ਨਾਲ ਵਿਆਹ ਕਰ ਲਿਆ ਸੀ। ਇਸ ਤੋਂ ਗੁੱਸੇ ’ਚ ਆ ਕੇ ਪਤੀ-ਪਤਨੀ ਨੇ ਧੋਖੇ ਨਾਲ ਆਪਣੀ ਲੜਕੀ ਨੂੰ ਆਪਣੇ ਘਰ ਬੁਲਾ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਘਰ ’ਚ ਹੀ ਦੱਬ ਦਿੱਤੀ ਅਤੇ ਪੁਲਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ।
ਦੋਸ਼ੀ ਜੋੜਾ ਫਿਰ ਪਾਕਿਸਤਾਨ ਤੋਂ ਸਪੇਨ ਚਲਾ ਗਿਆ, ਜਦਕਿ ਪੁਲਸ ਨੇ ਮ੍ਰਿਤਕਾ ਦੇ ਪਤੀ ਦੀ ਸ਼ਿਕਾਇਤ ’ਤੇ ਘਰ ’ਚੋਂ ਹੀ ਰੁਖ਼ਸਾਨਾ ਦੀ ਲਾਸ਼ ਮਿਲਣ ’ਤੇ ਅੱਲ੍ਹਾ ਰੱਖਾ ਅਤੇ ਸ਼ਬੀਨਾ iਖ਼ਲਾਫ਼ ਮਾਮਲਾ ਦਰਜ ਕਰ ਲਿਆ ਹੈ। ਅੱਲ੍ਹਾ ਰਾਖਾ ਸਪੇਨ ਦੇ ਲੋਗਾਰੋਨੋ ਸ਼ਹਿਰ ’ਚ ਇੰਟਰਨੈੱਟ ਸੇਵਾਵਾਂ ਪ੍ਰਦਾਨ ਕਰਨ ਵਾਲਾ ਇਕ ਸ਼ੋਅਰੂਮ ਚਲਾ ਰਿਹਾ ਸੀ ਅਤੇ ਆਪਣੀ ਪਤਨੀ ਨਾਲ ਉਸੇ ਘਰ ’ਚ ਰਹਿੰਦਾ ਸੀ। ਪਾਕਿਸਤਾਨ ਪੁਲਸ ਦੀ ਸੂਚਨਾ ਦੇ ਆਧਾਰ ’ਤੇ ਦੋਸ਼ੀ ਜੋੜੇ ਨੂੰ ਸਪੇਨ ਦੀ ਪੁਲਸ ਨੇ ਸ਼ੁੱਕਰਵਾਰ ਸ਼ਾਮ ਨੂੰ ਗ੍ਰਿਫਤਾਰ ਕਰ ਲਿਆ ਅਤੇ ਅੱਜ ਅਦਾਲਤ ’ਚ ਪੇਸ਼ ਕੀਤਾ।

Comment here