ਅਪਰਾਧਸਿਆਸਤਖਬਰਾਂ

ਪਾਕਿ ਜੇਲ੍ਹ ‘ਚ ਸਾਥੀ ਕੈਦੀ ਨੇ ਮਹਿਲਾ ਕੈਦੀ ‘ਤੇ ਸੁੱਟੀ ਉਬਲਦੀ ਚਾਹ ਅਤੇ ਖਾਣਾ

ਇਸਲਾਮਾਬਾਦ-ਪੰਜਾਬ ਜੇਲ੍ਹ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਦੇ ਲਾਹੌਰ ਸਥਿਤ ਕੋਟ ਲਖਪਤ ਜੇਲ ‘ਚ ਇਕ ਹੋਰ ਕੈਦੀ ਨੇ ਇਕ ਮਹਿਲਾ ਕੈਦੀ ‘ਤੇ ਗਰਮ ਚਾਹ ਅਤੇ ਖਾਣਾ ਸੁੱਟ ਦਿੱਤਾ, ਜਿਸ ਨਾਲ ਉਸ ਦਾ ਚਿਹਰਾ ਸੜ ਗਿਆ। ਇਹ ਘਟਨਾ 23 ਮਈ ਨੂੰ ਵਾਪਰੀ ਜਦੋਂ ਮਹਿਲਾ ਕੈਦੀਆਂ ਨੂੰ ਭੋਜਨ ਵੰਡਿਆ ਜਾ ਰਿਹਾ ਸੀ। ਅਧਿਕਾਰੀ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਆਸਮਾ ਨਾਮੀ ਮਹਿਲਾ ਕੈਦੀ ਦੀ ਹਾਲਤ ਸਥਿਰ ਹੈ। ਉਨ੍ਹਾਂ ਦੱਸਿਆ ਕਿ ਕੈਦੀ ਨੂੰ ਤੁਰੰਤ ਜਿਨਾਹ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮਾਮੂਲੀ ਸਰਜਰੀ ਕੀਤੀ ਗਈ। ਉਸ ਨੇ ਆਸਮਾ ‘ਤੇ ਹਮਲਾ ਕਰਕੇ ਜ਼ਖਮੀ ਕਰਨ ਵਾਲੀ ਮਹਿਲਾ ਕੈਦੀ ਦੀ ਪਛਾਣ ਫਾਤਿਮਾ ਜਹਾਂਗੀਰ ਵਜੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਅਧਿਕਾਰੀਆਂ ਵੱਲੋਂ ਘਟਨਾ ਦੀ ਜਾਂਚ ਵਿੱਚ ਪਾਇਆ ਗਿਆ ਕਿ ਹਮਲਾਵਰ ‘ਬਾਈਪੋਲਰ ਡਿਸਆਰਡਰ ਅਤੇ ਸਿਜ਼ੋਫਰੀਨੀਆ’ ਦਾ ਮਰੀਜ਼ ਸੀ।

Comment here