ਅਪਰਾਧਸਿਆਸਤਖਬਰਾਂ

ਪਾਕਿ ’ਚ 88 ਹਿੰਦੂਆਂ ਦਾ ਹੋਇਆ ਧਰਮ ਪਰਿਵਰਤਨ

ਅੰਮ੍ਰਿਤਸਰ-ਪਾਕਿਸਤਾਨ ਸੂਬੇ ਦੇ ਜ਼ਿਲ੍ਹਾ ਬਦੀਨ ਦੇ ਗੋਟ ਡਆਲੋਫਰਮ ਵਿਚ ਇਕੋ ਸਮੇਂ 88 ਹਿੰਦੂਆਂ ਨੂੰ ਕਲਮਾ ਪੜ੍ਹਾ ਕੇ ਇਸਲਾਮ ਕਬੂਲ ਕਰਵਾਇਆ ਗਿਆ। ਸਿੰਧ ਦੇ ਬੀਰ ਹਿੰਦੂ ਭਾਈਚਾਰੇ ਦੇ 30 ਪੁਰਸ਼ਾਂ, 30 ਔਰਤਾਂ ਅਤੇ 28 ਬੱਚਿਆਂ ਦਾ ਧਰਮ ਪਰਿਵਰਤਨ ਕਰਵਾਉਣ ਵਾਲੇ ਮੁਹੰਮਦ ਜਮਾਲੀ ਤੇ ਉਮਰ ਸ਼ੇਖ਼ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਹ ਹਿੰਦੂ ਭਾਈਚਾਰੇ ਦੇ ਲੋਕਾਂ ਦਾ ਧਰਮ ਪਰਿਵਰਤਨ ਕਰਵਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਦੱਸ ਰਹੇ ਹਨ ਕਿ ਬ੍ਰਾਹਮਣ, ਖੱਤਰੀ ਅਤੇ ਦੀਵਾਨ ਹਿੰਦੂ ਉਨ੍ਹਾਂ ਨਾਲ ਨਫ਼ਰਤ ਕਰਦੇ ਹਨ, ਜਦਕਿ ਜਦੋਂ ਉਹ ਕਲਮਾ ਪੜ੍ਹ ਕੇ ਮੁਸਲਮਾਨ ਬਣ ਜਾਣਗੇ ਤਾਂ ਉਨ੍ਹਾਂ ਦੇ ਦੁੱਖ ਸੁੱਖ ਅਤੇ ਹੋਰ ਜਰੂਰਤਾਂ ਦਾ ਮੁਸਲਿਮ ਭਾਈਚਾਰੇ ਵਲੋਂ ਪੂਰਾ ਧਿਆਨ ਰੱਖਿਆ ਜਾਵੇਗਾ।

Comment here