ਅਪਰਾਧਸਿਆਸਤਖਬਰਾਂਦੁਨੀਆ

ਪਾਕਿ ‘ਚ 8 ਸਾਲਾ ਹਿੰਦੂ ਬੱਚੇ ਨਾਲ ਬਦਫੈਲੀ, ਕੀਤਾ ਕਤਲ

ਕਰਾਚੀ-ਪਾਕਿਸਤਾਨ ਦੇ ਸਿੰਧ ਸੂਬੇ ਵਿਚ 8 ਸਾਲ ਦੇ ਹਿੰਦੂ ਬੱਚੇ ਨਾਲ ਸਮੂਹਿਕ ਬਦਫੈਲੀ ਤੇ ਵਹਿਸ਼ੀਆਨਾ ਢੰਗ ਨਾਲ ਕੁੱਟਮਾਰ ਕੀਤੇ ਜਾਣ ਉਪਰੰਤ ਉਸ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਕਨ੍ਹਈਆ ਕੁਮਾਰ ਉਰਫ ਕਾਨ੍ਹਾ ਪੁੱਤਰ ਪ੍ਰੀਤਮ ਕੁਮਾਰ ਨੂੰ ਅਗਵਾ ਕਰ ਕੇ ਅਣਪਛਾਤੇ ਟਿਕਾਣੇ ਵਿਚ ਲਿਜਾਇਆ ਗਿਆ ਅਤੇ ਉੱਥੇ ਉਸ ਨਾਲ ਸਮੂਹਿਕ ਬਦਫੈਲੀ ਕੀਤੀ ਗਈ। ਇਸ ਦੇ ਬਾਅਦ ਕਨ੍ਹਈਆ ਕੁਮਾਰ ਨਾਲ ਵਹਿਸ਼ੀ ਢੰਗ ਨਾਲ ਕੁੱਟਮਾਰ ਕਰਨ ਉਪਰੰਤ ਉਸ ਦਾ ਕਤਲ ਕਰ ਕੇ ਅਗਵਾਕਾਰ ਉਸ ਦੀ ਲਾਸ਼ ਕਿਸੇ ਸੁੰਨਸਾਨ ਜਗ੍ਹਾ ‘ਤੇ ਸੁੱਟ ਕੇ ਫਰਾਰ ਹੋ ਗਏ। ਪੁਲਸ ਨੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਦੋ ਦੋਸ਼ੀਆਂ ਮੁਹੰਮਦ ਅਨਾਮ ਅਤੇ ਮਦਾਸਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਅਧਿਕਾਰੀਆਂ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। ਡਾਕਟਰਾਂ ਨੇ ਪੋਸਟਮਾਰਟਮ ਦੀ ਰਿਪੋਰਟ ਵਿਚ ਉਕਤ ਬੱਚੇ ਨਾਲ ਸਮੂਹਿਕ ਬਦਫੈਲੀ ਕੀਤੇ ਜਾਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕ ਦੀਆਂ ਅੱਖਾਂ, ਸਿਰ , ਜਬਾੜੇ, ਗਰਦਨ, ਬਾਹਾਂ ਲੱਤਾਂ ਅਤੇ ਹੋਰ ਅੰਗਾਂ ‘ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਵਿਚ ਪਿਛਲੇ ਸਿਰਫ ਇਕ ਮਹੀਨੇ ਵਿਚ 5 ਹਿੰਦੂਆਂ ਦੇ ਕਤਲ ਕਰਨ ਦੇ ਮਾਮਲੇ ਸਾਹਮਣੇ ਆਏ ਹਨ।

Comment here