ਕਰਾਚੀ-ਇਥੋਂ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਕਰਾਚੀ ਦੇ ਕਾਇਦਾਬਾਦ ਇਲਾਕੇ ’ਚ ਸ਼ੁੱਕਰਵਾਰ ਨੂੰ ਜਬਰ ਜ਼ਿਨਾਹ ਅਤੇ ਕਤਲ ਦਾ ਸ਼ਿਕਾਰ ਹੋਈ 7 ਸਾਲਾ ਬੱਚੀ ਦੀ ਲਾਸ਼ ਮਿਲੀ। ਡਾਨ ਦੀ ਰਿਪੋਰਟ ਮੁਤਾਬਕ ਲਾਸ਼ ਲਾਂਧੀ ਦੀ ਮੁਸਲਿਮਾਬਾਦ ਕਲੋਨੀ ਵਿੱਚ ਮੇਂਗਲ ਸਕੂਲ ਦੇ ਨੇੜੇ ਇੱਕ ਨਿਰਮਾਣ ਅਧੀਨ ਇਮਾਰਤ ਦੇ ਪਲਾਟ ਤੋਂ ਮਿਲੀ।
ਵੱਡੀ ਗਿਣਤੀ ’ਚ ਸਥਾਨਕ ਲੋਕ ਮੌਕੇ ’ਤੇ ਇਕੱਠੇ ਹੋਏ ਅਤੇ ਇਸ ਮੰਦਭਾਗੀ ਘਟਨਾ ’ਤੇ ਆਪਣਾ ਗੁੱਸਾ ਜ਼ਾਹਰ ਕੀਤਾ। ਮਲੇਰ ਦੇ ਐੱਸ.ਐੱਸ.ਪੀ. ਇਰਫਾਨ ਬਹਾਦੁਰ ਨੇ ਦੱਸਿਆ ਕਿ ਬੱਚੀ ਵੀਰਵਾਰ ਨੂੰ ਲਾਪਤਾ ਹੋ ਗਈ ਸੀ ਅਤੇ ਸ਼ੁੱਕਰਵਾਰ ਨੂੰ ਉਸ ਦੀ ਲਾਸ਼ ਮਿਲੀ। ਉਨ੍ਹਾਂ ਅੱਗੇ ਕਿਹਾ ਕਿ ਪੁਲਸ ਅਗਲੀ ਕਾਨੂੰਨੀ ਕਾਰਵਾਈ ਕਰਨ ਤੋਂ ਪਹਿਲਾਂ ਡਾਕਟਰਾਂ ਦੇ ਨਤੀਜਿਆਂ ਦੀ ਉਡੀਕ ਕਰ ਰਹੀ ਹੈ। ਕਾਨੂੰਨੀ ਕਾਰਵਾਈ ਪੂਰੀ ਕਰਨ ਲਈ ਨਾਬਾਲਗ ਦੀ ਲਾਸ਼ ਨੂੰ ਜਿਨਾਹ ਪੋਸਟ ਗ੍ਰੈਜੂਏਟ ਮੈਡੀਕਲ ਸੈਂਟਰ (ਜੇ.ਪੀ.ਐੱਮ.ਸੀ.) ਵਿੱਚ ਭੇਜ ਦਿੱਤਾ ਗਿਆ।
ਰਿਪੋਰਟ ਮੁਤਾਬਕ ਪੁਲਸ ਸਰਜਨ ਸੁਮੱਈਆ ਸੈਯਦ ਨੇ ਦੱਸਿਆ, ‘ਇੱਕ ਨਾਬਾਲਗ ਦੀ ਲਾਸ਼ ਨੂੰ ਕਾਇਦਾਬਾਦ ਦੇ ਅਧਿਕਾਰ ਖੇਤਰ ਤੋਂ ਲਿਆਂਦਾ ਗਿਆ ਸੀ, ਜਿਸ ਦੇ ਪੂਰੇ ਸਰੀਰ, ਖਾਸ ਤੌਰ ’ਤੇ ਸਿਰ ’ਤੇ ਕਾਫ਼ੀ ਸੱਟਾਂ ਸਨ।’
Comment here