ਗੁਰਦਾਸਪੁਰ-ਪਾਕਿਸਤਾਨ ’ਚ ਪਿਆਜ਼ 250 ਤੋਂ 320 ਰੁਪਏ ਪ੍ਰਤੀ ਕਿੱਲੋ ਵਿਕਣ ਕਾਰਨ ਲੋਕਾਂ ’ਚ ਹਾਹਾਕਾਰ ਮਚੀ ਹੋਈ ਹੈ। ਵਿਦੇਸ਼ਾਂ ਤੋਂ ਪਿਆਜ਼ ਮੰਗਵਾਉਣ ਲਈ ਪਾਕਿਸਤਾਨ ਕੋਲ ਪੈਸੇ ਨਹੀਂ ਹਨ ਅਤੇ ਭਾਰਤ ਨਾਲ ਵਪਾਰ ਬੰਦ ਹੋਣ ਕਾਰਨ ਭਾਰਤੀ ਪਿਆਜ਼ ਵੀ ਪਾਕਿਸਤਾਨ ਨਹੀਂ ਜਾ ਰਿਹਾ ਹੈ।ਪਾਕਿਸਤਾਨ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ 35 ਰੁਪਏ ਪ੍ਰਤੀ ਲੀਟਰ ਦੇ ਵਾਧੇ ਕਾਰਨ ਲੋਕਾਂ ’ਚ ਹਫੜਾ ਦਫੜੀ ਮਚ ਗਈ ਪਰ ਉਸ ਤੋਂ ਵੀ ਜ਼ਿਆਦਾ ਲੋਕਾਂ ਨੂੰ ਉਸ ਸਮੇਂ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ, ਜਦੋਂ ਬਾਜ਼ਾਰ ’ਚ ਪਿਆਜ਼ 320 ਰੁਪਏ ਪ੍ਰਤੀ ਕਿੱਲੋ ਵਿਕਣਾ ਸ਼ੁਰੂ ਹੋ ਗਿਆ, ਜਦਕਿ ਜਨਵਰੀ ਦੇ ਸ਼ੁਰੂ ’ਚ ਪਾਕਿਸਤਾਨ ’ਚ ਪਿਆਜ਼ ਦੀ ਕੀਮਤ 100 ਰੁਪਏ ਪ੍ਰਤੀ ਕਿੱਲੋ ਸੀ। ਪਾਕਿਸਤਾਨ ’ਚ ਪਿਆਜ਼ ਦੀ ਮੰਗ ਲੱਗਭਗ 1 ਲੱਖ 50 ਹਜ਼ਾਰ ਟਨ ਹੈ, ਜਦਕਿ ਪਾਕਿਸਤਾਨ ’ਚ ਪਿਆਜ਼ ਦੀ ਕੁੱਲ ਪੈਦਾਵਾਰ 25 ਹਜ਼ਾਰ ਟਨ ਤੋਂ ਘੱਟ ਹੈ।
Comment here