ਇਸਲਾਮਾਬਾਦ-‘ਡੇਲੀ ਪਾਕਿਸਤਾਨ’ ਦੀ ਖਬਰ ਮੁਤਾਬਕ ਪਾਕਿਸਤਾਨ ’ਚ ਰਹਿਣ ਵਾਲੇ 56 ਸਾਲਾ ਸ਼ੌਕਤ ਦੀ ਸੋਸ਼ਲ ਮੀਡੀਆ ’ਤੇ ਕਾਫੀ ਚਰਚਾ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ 11 ਬੱਚਿਆਂ ਦੇ ਪਿਓ ਨੇ ਪੰਜਵੀਂ ਵਾਰ ਵਿਆਹ ਕਰਵਾਇਆ ਹੈ। ਇਸ ਵਿਅਕਤੀ ਦੀਆਂ 10 ਧੀਆਂ ਅਤੇ ਇਕ ਪੁੱਤਰ ਹੈ। 40 ਪੋਤੇ-ਪੋਤੀਆਂ ਸਮੇਤ 62 ਮੈਂਬਰਾਂ ਵਾਲਾ ਇਹ ਪਰਿਵਾਰ ਘਰ ’ਚ ਨਵੇਂ ਮੈਂਬਰ ਦਾ ਸਵਾਗਤ ਕਰ ਰਿਹਾ ਹੈ।
ਪਾਕਿਸਤਾਨ ’ਚ ਰਹਿਣ ਵਾਲਾ ਇਹ ਵਿਅਕਤੀ ਅਤੇ ਉਸ ਦੀ ਕਹਾਣੀ ਇਕ ਯੂ-ਟਿਊਬਰ ਰਾਹੀਂ ਲੋਕਾਂ ਦੇ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੌਕਤ ਨਾਂ ਦੇ ਇਸ ਵਿਅਕਤੀ ਨੇ ਪੰਜਵੀਂ ਵਾਰ ਵਿਆਹ ਕਰਵਾਇਆ ਹੈ। ਇਨ੍ਹਾਂ ਵਿਆਹਾਂ ਪਿੱਛੇ ਦਾ ਕਾਰਨ ਧੀਆਂ ਦਾ ਇਕੱਲਾਪਣ ਦੱਸਿਆ ਜਾ ਰਿਹਾ ਹੈ। ਉਸ ਦੀਆਂ 4 ਪਤਨੀਆਂ ਇਸ ਦੁਨੀਆ ’ਚ ਨਹੀਂ ਹਨ। ਸ਼ੌਕਤ ਨੇ ਦੱਸਿਆ ਕਿ ਕਿਵੇਂ ਉਸ ਦੀਆਂ ਦੋ ਕੁਆਰੀਆਂ ਧੀਆਂ ਨੇ ਜ਼ੋਰ ਪਾਇਆ ਕਿ ਉਹ ਆਖਰੀ ਵਾਰ ਵਿਆਹ ਕਰ ਲੈਣ ਅਤੇ ਘਰ ਵਸਾ ਲੈਣ। 11 ਬੱਚਿਆਂ ਦਾ ਪਿਤਾ ਸ਼ੌਕਤ ਆਪਣੀ ਜ਼ਿੰਦਗੀ ’ਚ ਬੇਹੱਦ ਖੁਸ਼ ਹੈ ਅਤੇ ਹੁਣ ਆਪਣੇ ਪੰਜਵੇਂ ਵਿਆਹ ’ਤੇ ਧਿਆਨ ਦੇ ਰਿਹਾ ਹੈ।

Comment here