ਅਪਰਾਧਸਿਆਸਤਖਬਰਾਂਦੁਨੀਆ

ਪਾਕਿ ’ਚ ਜ਼ਬਰਨ ਧਰਮ ਪਰਿਵਰਤਨ ਵਿਰੋਧੀ ਬਿਲ ਖ਼ਾਰਜ

ਇਸਲਾਮਾਬਾਦ-ਪਾਕਿਸਤਾਨ ਦੀ ਸੰਸਦੀ ਕਮੇਟੀ ਨੇ ਜ਼ਬਰਨ ਧਰਮ ਪਰਿਵਰਤਨ ਵਿਰੋਧੀ ਬਿੱਲ ਨੂੰ ਖ਼ਾਰਜ ਕਰ ਦਿੱਤਾ।  ਘੱਟ ਗਿਣਤੀਆਂ ਨੂੰ ਜ਼ਬਰਨ ਧਰਮ ਪਰਿਵਰਤਨ ਤੋਂ ਬਚਾਉਣ ਲਈ ਸੰਸਦੀ ਕਮੇਟੀ ਦੀ ਬੈਠਕ ਦੇ ਦੌਰਾਨ ਬਿੱਲ ਚਰਚਾ ’ਚ ਆਇਆ ਸੀ ਪਾਕਿਸਤਾਨ ਦੇ ਅੰਗਰੇਜ਼ੀ ਅਖ਼ਬਾਰ ਡਾਨ ਦੀ ਰਿਪੋਰਟ ਦੇ ਮੁਤਾਬਕ, ਬਿੱਲ ’ਤੇ ਚਰਚਾ ਦੇ ਦੌਰਾਨ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰੀ ਨੁਰੂਲ ਹਕ ਕਾਦਰੀ ਨੇ ਕਿਹਾ ਕਿ ਜ਼ਬਰਨ ਧਰਮ ਪਰਿਵਰਤਨ ਦੇ ਖ਼ਿਲਾਫ਼ ਕਾਨੂੰਨ ਬਣਾਉਣ ਲਈ ਮਾਹੌਲ ਇਸ ਦੇ ਪੱਖ ’ਚ ਨਹੀਂ ਹੈ।
ਅਖਬਾਰ ਡਾਨ ਦੇ ਮੁਤਾਬਕ ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਅਲੀ ਮੁਹੰਮਦ ਖ਼ਾਨ ਨੇ ਕਿਹਾ ਕਿ ਇਸ ਵਿਸ਼ੇ ’ਤੇ ਕਾਨੂੰਨ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿਉਂਕਿ ਜ਼ਬਰਨ ਧਰਮ ਪਰਿਵਰਤਨ ਦੇ ਸਬੰਧ ’ਚ ਉਮਰ ਹੱਦ ਨਿਰਧਾਰਤ ਕਰਨਾ ਇਸਲਾਮ ਤੇ ਪਾਕਿਸਤਾਨ ਦੇ ਸੰਵਿਧਾਨ ਦੇ ਖ਼ਿਲਾਫ਼ ਹੈ। ਮੰਤਰੀ ਨੇ ਕਮੇਟੀ ਨੂੰ ਸੂਚਿਤ ਕੀਤਾ ਕਿ ਕਾਨੂੰਨ ਮੰਤਰੀ ਫਾਰੋਘ ਨਸੀਮ ਨੇ ਉਨ੍ਹਾਂ ਨੂੰ ਆਪਣੇ ਦਫ਼ਤਰ ਬੁਲਾਇਆ ਸੀ ਤੇ ਇਸ ਕਦਮ ਨੂੰ ਖ਼ਤਰਨਾਕ ਦਸਦੇ ਹੋਏ ਇਸ ਮਾਮਲੇ ’ਤੇ ਕਾਨੂੰਨ ਬਣਾਉਣ ਦੇ ਖ਼ਿਲਾਫ਼ ਉਨ੍ਹਾਂ ਨੂੰ ਆਗਾਹ ਕੀਤਾ ਸੀ।
ਹਿੰਦੂ ਨੇਤਾਵਾਂ ਨੇ ਇਸ ਬਿੱਲ ਨੂੰ ਖ਼ਾਰਜ ਕੀਤੇ ਜਾਣ ਦਾ ਵਿਰੋਧ ਕੀਤਾ ਹੈ। ਹਿੰਦੂਆਂ ਦੇ ਨੇਤਾ ਲਾਲ ਚੰਦ ਨੇ ਕਿਹਾ ਕਿ ਜਿਨ੍ਹਾਂ ਮੰਤਰੀਆਂ ਨੇ ਪਹਿਲਾਂ ਗੱਲ ਕੀਤੀ ਸੀ। ਉਨ੍ਹਾਂ ਦੀਆ ਟਿੱਪਣੀਆਂ ਤੋਂ ਜਾਪਦਾ ਹੈ ਕਿ ਪਾਕਿਸਤਨ ’ਚ ਜ਼ਬਰਨ ਧਰਮ ਪਰਿਵਰਤਨ ਕੋਈ ਸਮੱਸਿਆ ਨਹੀਂ ਹੈ ।

Comment here