ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਪਾਕਿ ’ਚ ਹੜ੍ਹ ਪੀੜਤਾਂ ਦੀ ਮਦਦ ਲਈ ਆਏ ਵਿਦੇਸ਼ੀ ਪੈਸੇ ਦੀ ਹੋ ਰਹੀ ਠੱਗੀ

ਇਸਲਾਮਾਬਾਦ-ਪਾਕਿਸਤਾਨ ਵਿਚ ਹੜ੍ਹ ਪੀੜਤਾਂ ਦੀ ਮਦਦ ਲਈ ਵਿਦੇਸ਼ਾਂ ਤੋਂ ਆਪਣੇ ਪਛਾਣ ਵਾਲਿਆਂ ਤੋਂ ਪੈਸੇ ਠੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇਕ ਪਾਸੇ ਅੱਧੇ ਤੋਂ ਵੀ ਜ਼ਿਆਦਾ ਪਾਕਿਸਤਾਨ ਇਸ ਸਮੇਂ ਹੜ੍ਹ ਦੀ ਲਪੇਟ ਵਿਚ ਹੈ ਅਤੇ ਭਾਰੀ ਨੁਕਸਾਨ ਕਾਰਨ ਪਾਕਿਸਤਾਨ ਸਰਕਾਰ ਨੇ ਹੜ੍ਹ ਐਮਰਜੈਂਸੀ ਐਲਾਨ ਕਰ ਰੱਖੀ ਹੈ ਪਰ ਉਥੇ ਦੂਸਰੇ ਪਾਸੇ ਹੜ੍ਹ ਪੀੜਤਾਂ ਲਈ ਵਿਦੇਸ਼ਾਂ ਤੋਂ ਆਪਣੇ ਜਾਣ-ਪਛਾਣ ਵਾਲਿਆਂ ਤੋਂ ਪੈਸਾ ਜਮ੍ਹਾ ਕਰਨਾ ਦੀ ਖਬਰਾਂ ਹਨ। ਮੀਂਹ ਅਤੇ ਹੜ੍ਹ ਨਾਲ ਪਿਛਲੇ 24 ਘੰਟਿਆਂ ਵਿਚ 36 ਹੋਰ ਲੋਕਾਂ ਦੀ ਮੌਤ ਹੋ ਗਈ ਅਤੇ 1941 ਲੋਕ ਜ਼ਖ਼ਮੀ ਹੋ ਗਏ।
ਪਾਕਿ ਸਰਕਾਰ ਨੇ ਅਜੇ ਪਹਿਲੇ ਪੜਾਅ ’ਚ ਲਾਹੌਰ ਦੇ 3 ਅਤੇ ਇਸਲਾਮਾਬਾਦ ਦੇ 4 ਮਦਰਸਿਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਦੇ ਮਾਲਕਾਂ ਨੇ ਵਿਦੇਸ਼ਾਂ ’ਚ ਬੈਠੇ ਆਪਣੀ ਪਛਾਣ ਦੇ ਪਾਕਿਸਤਾਨੀ ਲੋਕਾਂ ਤੋਂ ਲਗਭਗ 70 ਕਰੋੜ ਰੁਪਏ ਸਹਾਇਤਾ ਦੇ ਰੂਪ ਵਿਚ ਪ੍ਰਾਪਤ ਕੀਤੇ ਹਨ। ਇਨ੍ਹਾਂ ਮਦਰਸਾ ਮਾਲਕਾਂ ਨੇ ਇਹ ਪੈਸੇ ਖੁਰਦ-ਬੁਰਦ ਕਰ ਦਿੱਤੇ ਹਨ। ਸਰਕਾਰ ਨੇ ਇਨ੍ਹਾਂ 7 ਮਦਰਸਾ ਮਾਲਕਾਂ ਦੇ ਖਿਲਾਫ ਕਾਰਵਾਈ ਦੇ ਆਦੇਸ਼ ਦੇ ਕੇ ਵਿਦੇਸ਼ਾਂ ਤੋਂ ਹੜ੍ਹ ਦੇ ਬਾਅਦ ਆਇਆ ਪੈਸਾ ਵਸੂਲ ਕਰਨ ਨੂੰ ਵੀ ਕਿਹਾ ਹੈ।
ਇਸੇ ਤਰ੍ਹਾਂ ਰਾਜਨਪੁਰ ਇਲਾਕੇ ਵਿਚ ਵੀ ਲੋਕਾਂ ਨੇ ਰਾਸ਼ਨ ਨਾਲ ਭਰੇ ਟਰੱਕਾਂ ਨੂੰ ਰੋਕ ਕੇ ਰਾਸ਼ਨ ਦੇ ਬੈਗ ਲੁੱਟ ਲਏ ਜਦਕਿ ਪਿਛਲੇ ਦਿਨੀਂ ਐਸੋਸੀਏਸ਼ਨ ਕਾਲਜ ਵਿਚ ਸਰਕਾਰ ਵਲੋਂ ਬਣਾਏ ਅਸਥਾਈ ਗੋਦਾਮ ਤੋਂ ਰਾਸ਼ਨ ਦੀਆਂ ਬੋਰੀਆਂ ਲੁੱਟ ਲਈਆਂ ਗਈਆਂ। ਰੋਝਾ ਤਹਿਸੀਲ ਇਲਾਕੇ ਵਿਚ ਵੀ ਹੜ੍ਹ ਪੀੜਤਾਂ ਨੂੰ ਵੰਡੇ ਜਾਣ ਵਾਲੇ ਰਾਸ਼ਨ ਨੂੰ ਲੁੱਟਣ ਦੀ ਜਾਣਕਾਰੀ ਮਿਲੀ ਹੈ ਜਦਕਿ ਸੂਕਾ ਕਬਾਇਲੀ ਇਲਾਕੇ ਵਿਚ ਵੀ ਲੋਕਾਂ ਨੇ ਰਾਸ਼ਨ ਨਾਲ ਭਰੇ ਟਰੱਕ ਲੁੱਟ ਲਏ।

Comment here