ਕਰਾਚੀ-ਪਾਕਿਸਤਾਨ ਦੀ ਅਰਥਵਿਵਸਥਾ ਤਾਂ ਪਹਿਲਾਂ ਹੀ ਖਰਾਬ ਹੈ, ਪਰ ਹਾਲ ਹੀ ਵਿਚ ਆਏ ਹੜ੍ਹਾਂ ਕਾਰਨ ਕਰੀਬ 18 ਹਜ਼ਾਰ ਸਕੂਲ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਇਸ ਸਬੰਧੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਖੁਦ ਮੰਨਿਆ ਹੈ ਕਿ ਸਾਨੂੰ ਇਕ ਸਕੂਲ ਬਣਾਉਣ ਲਈ ਕਰੀਬ 12 ਲੱਖ ਰੁਪਏ ਦੀ ਲੋੜ ਪਵੇਗੀ। ਅਸੀਂ ਨਾ ਤਾਂ ਪਾਕਿਸਤਾਨ ਸਰਕਾਰ ਤੋਂ ਪੰਜਾਬ ਭਰ ਦੇ ਖੰਡਰ ਹੋ ਚੁੱਕੇ ਸਕੂਲਾਂ ਨੂੰ ਚਲਾਉਣ ਲਈ ਲੋੜੀਂਦੀ ਰਕਮ ਮਿਲਣ ਦੀ ਆਸ ਰੱਖਦੇ ਹਾਂ ਅਤੇ ਨਾ ਹੀ ਪੰਜਾਬ ਸਰਕਾਰ ਕੋਲ ਸਾਧਨ ਹਨ।
ਇਸ ਸਬੰਧੀ ਤਿਆਰ ਕੀਤੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਪੰਜਾਬ ’ਚ ਹੀ ਇਨ੍ਹਾਂ ਸਕੂਲਾਂ ਦੇ ਟੁੱਟਣ ਨਾਲ 3 ਲੱਖ 50 ਹਜ਼ਾਰ ਵਿਦਿਆਰਥੀ ਪ੍ਰਭਾਵਿਤ ਹੋਣਗੇ, ਜੋ ਹੜ੍ਹਾਂ ਨਾਲ ਸਕੂਲਾਂ ਦੀ ਤਬਾਹੀ ਤੋਂ ਬਾਅਦ ਸਕੂਲਾਂ ਦਾ ਮੂੰਹ ਵੀ ਆਸਾਨੀ ਨਾਲ ਨਹੀਂ ਦੇਖ ਸਕਣਗੇ। ਜੇਕਰ ਇਸ ਸਬੰਧੀ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਲੜਕਿਆਂ ਨਾਲੋਂ ਕੁੜੀਆਂ ਜ਼ਿਆਦਾ ਪ੍ਰਭਾਵਿਤ ਹੋਣਗੀਆਂ, ਕਿਉਂਕਿ ਕੁੜੀਆਂ ਸਿੱਖਿਆ ਪ੍ਰਾਪਤ ਕਰਨ ਲਈ ਦੂਰ-ਦੁਰਾਡੇ ਦੇ ਇਲਾਕਿਆਂ ’ਚ ਨਹੀਂ ਜਾ ਸਕਣਗੀਆਂ। ਮਾਹਿਰਾਂ ਅਨੁਸਾਰ ਸਿੱਖਿਆ ਨਾਲੋਂ ਜਲਵਾਯੂ ਸੁਧਾਰ ਦੀ ਲੋੜ ਜ਼ਿਆਦਾ ਹੈ। ਨਹੀਂ ਤਾਂ ਮੁੰਡੇ ਕੱਟੜਪੰਥੀਆਂ ਦੇ ਹੱਥਾਂ ’ਚ ਖੇਡ ਕੇ ਪਾਕਿਸਤਾਨ ਨੂੰ ਬਰਬਾਦ ਕਰਨ ’ਚ ਕੋਈ ਕਸਰ ਨਹੀਂ ਛੱਡਣਗੇ।

Comment here