ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਪਾਕਿ ਚ ਹੜ੍ਹਾਂ ਕਾਰਨ ਕਬਰਸਤਾਨ ਵੀ ਡੁੱਬੇ

ਇਸਲਾਮਾਬਾਦ-ਪਾਕਿਸਤਾਨ ਵਿਚ ਹੜ੍ਹਾਂ ਕਾਰਨ ਹਾਲਾਤ ਵਿਗੜ ਰਹੇ ਹਨ। ਹੜ੍ਹ ਆਉਣ ਦੀ ਵਜ੍ਹਾ ਕਰਕੇ ਇਥੋਂ ਦੇ ਕਬਰਸਤਾਨ ਵੀ ਬੁਰੀ ਤਰ੍ਹਾਂ ਨਾਲ ਤਹਿਸ-ਨਹਿਸ ਹੋ ਗਏ ਹਨ। ਪਾਕਿਸਤਾਨ ਦੇ ਤਿੰਨ ਰਾਜਾਂ ਖੈਬਰ ਪਖਤੂਨਖਵਾਂ, ਬਲੂਚਿਸਤਾਨ ਅਤੇ ਸਿੰਧ ਸੂਬੇ ਸਮੇਤ ਕੁਝ ਹੋਰ ਇਲਾਕੇ ਹੜ੍ਹ ਦੀ ਲਪੇਟ ’ਚ ਹਨ। ਇਸ ਤਿੰਨਾਂ ਰਾਜਾਂ ’ਚ ਲਗਭਗ 112 ਕਬਰਿਸਤਾਨ ਪੂਰੀ ਤਰ੍ਹਾਂ ਨਾਲ ਪਾਣੀ ਦੀ ਲਪੇਟ ’ਚ ਹਨ। ਹੜ੍ਹ ਦੇ ਪਾਣੀ ’ਚ ਕਬਰਿਸਤਾਨ ਡੁੱਬੇ ਹੋਣ ਕਾਰਨ ਦਿਖਾਈ ਤਕ ਨਹੀਂ ਦੇ ਰਹੇ। ਕੁਝ ਕਬਰਿਸਤਾਨ ਤਾਂ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਗਏ ਹਨ। ਇੰਨੀ ਜ਼ਿਆਦਾ ਗਿਣਤੀ ’ਚ ਕਬਰਿਸਤਾਨ ਦੇ ਨਸ਼ਟ ਹੋ ਜਾਣ ਨਾਲ ਲੋਕ ਆਪਣੇ ਨਜ਼ਦੀਕੀਆਂ ਨੂੰ ਸੜਕਾਂ ਦੇ ਕਿਨਾਰੇ ਜ਼ਮੀਨਾਂ ’ਚ ਦਫਨਾਉਣ ਲਈ ਮਜਬੂਰ ਹਨ। ਸੈਨਾ ਜਿਊਂਦੇ ਲੋਕਾਂ ਨੂੰ ਬਚਾਅ ਰਹੀ ਹੈ ਪਰ ਮ੍ਰਿਤਕਾਂ ਨੂੰ ਸੈਨਾ ਸੁਰੱਖਿਅਤ ਸਥਾਨਾਂ ’ਤੇ ਲਿਜਾਣ ਜਾਂ ਉਨ੍ਹਾਂ ਨੂੰ ਦਫਨਾਉਣ ’ਚ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਕਰ ਰਹੀ ਹੈ। ਇਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Comment here