ਸਿਆਸਤਸਿਹਤ-ਖਬਰਾਂਖਬਰਾਂਚਲੰਤ ਮਾਮਲੇਦੁਨੀਆ

ਪਾਕਿ ‘ਚ ਹੈਪੇਟਾਈਟਸ ‘ਬੀ’ ਅਤੇ ‘ਸੀ’ ਦੇ ਕੇਸਾਂ ’ਚ ਵਾਧਾ

ਇਸਲਾਮਾਬਾਦ-ਸਥਾਨਕ ਅਖ਼ਬਾਰ ‘ਡਾਨ’ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਵਿਚ ਹੈਪੇਟਾਈਟਸ ‘ਬੀ’ ਅਤੇ ‘ਸੀ’ ਦੇ ਮਾਮਲੇ ਵੱਡੀ ਗਿਣਤੀ ਵਿਚ ਸਾਹਮਣੇ ਆਏ ਹਨ। ਰਿਪੋਰਟ ਮੁਤਾਬਕ ਪਾਕਿਸਤਾਨ ‘ਚ ਕਰੀਬ 1.50 ਕਰੋੜ ਲੋਕ ਹੈਪੇਟਾਈਟਸ ਸੀ ਅਤੇ ਹੋਰ 50 ਲੱਖ ਲੋਕ ਹੈਪੇਟਾਈਟਸ ਬੀ ਨਾਲ ਸੰਕਰਮਿਤ ਹਨ। ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੇ ਅਨੁਸਾਰ, ਦੁਨੀਆ ਵਿੱਚ ਹੈਪੇਟਾਈਟਸ ਦੀ ਬਿਮਾਰੀ ਕਾਰਨ ਹਰ 30 ਸਕਿੰਟਾਂ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ।
ਪੂਰਬੀ ਮੈਡੀਟੇਰੀਅਨ ਖੇਤਰ (ਈ.ਐੱਮ.ਆਰ.) ਵਿੱਚ ਹੈਪੇਟਾਈਟਸ ਸੀ ਦੇ 80 ਫ਼ੀਸਦੀ ਮਰੀਜ਼ ਮਿਸਰ ਅਤੇ ਪਾਕਿਸਤਾਨ ਵਿੱਚ ਹਨ। ਉਨ੍ਹਾਂ ਕਿਹਾ ਕਿ 2021 ਦੇ ਅਨੁਮਾਨ ਅਨੁਸਾਰ ਪਾਕਿਸਤਾਨ ਵਿੱਚ ਹਰ 13 ਬਾਲਗਾਂ ਵਿੱਚੋਂ ਇੱਕ ਵਿਅਕਤੀ ਹੈਪੇਟਾਈਟਸ ਸੀ ਪਾਜ਼ੇਟਿਵ ਪਾਇਆ ਗਿਆ ਹੈ। ਲਗਭਗ 97 ਲੱਖ 75 ਹਜ਼ਾਰ ਲੋਕ ਹੈਪੇਟਾਈਟਸ ਸੀ ਨਾਲ ਸੰਕਰਮਿਤ ਹਨ ਅਤੇ ਲਗਭਗ 27,000 ਲੋਕ ਇਸ ਬਿਮਾਰੀ ਕਾਰਨ ਮਰਦੇ ਹਨ।
ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਕ ਬਿਆਨ ‘ਚ ਕਿਹਾ ਕਿ ਸਰਕਾਰ ਨੇ ਸਾਲ 2030 ਤੱਕ ਇਸ ਬੀਮਾਰੀ ਨੂੰ ਖ਼ਤਮ ਕਰਨ ਦਾ ਟੀਚਾ ਮਿੱਥਿਆ ਹੈ ਅਤੇ ਮਰੀਜ਼ਾਂ ਦੀ ਪਛਾਣ ਕਰਨ ਦੀ ਵਿਵਸਥਾ ਕੀਤੀ ਜਾ ਰਹੀ ਹੈ। ਗੈਸਟਰੋਐਂਟਰੌਲੋਜਿਸਟ ਡਾਕਟਰ ਵਸੀਮ ਖਵਾਜਾ ਨੇ ਕਿਹਾ, ‘ਏ ਤੋਂ ਈ ਤੱਕ ਹੈਪੇਟਾਈਟਸ ਦੀਆਂ ਪੰਜ ਕਿਸਮਾਂ ਹਨ। ਹੈਪੇਟਾਈਟਸ ਸੀ, ਹਾਲਾਂਕਿ, ਦੁਨੀਆ ਭਰ ਵਿੱਚ ਮੌਤ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ।’

Comment here