ਸਿਆਸਤਖਬਰਾਂਚਲੰਤ ਮਾਮਲੇ

ਪਾਕਿ ‘ਚ ਹੁਣ ਦਵਾਈਆਂ ਹੋਈਆਂ ਮਹਿੰਗੀਆਂ

ਇਸਲਾਮਾਬਾਦ-ਆਈ.ਐੱਮ.ਐੱਫ ਵਲੋਂ ਆਪਣਾ ਮਿਸ਼ਨ ਖਤਮ ਕਰਨ ਦੇ ਬਿਆਨ ਤੋਂ ਬਾਅਦ ਪ੍ਰੈਸ ਕਾਨਫਰੰਸ ‘ਚ ਪਾਕਿਸਤਾਨ ਦੇ ਵਿੱਤ ਮੰਤਰੀ ਇਸ਼ਾਕ ਡਾਰ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ ਕਿ ਸਰਕਾਰ ਚਾਰ ਮਹੀਨਿਆਂ ‘ਚ 170 ਅਰਬ ਰੁਪਏ ਦਾ ਵਾਧੂ ਮਾਲੀਆ (ਸਲਾਨਾ ਆਧਾਰ ‘ਤੇ ਲਗਭਗ 510 ਅਰਬ ਰੁਪਏ) ਪੈਦਾ ਕਰਨ ਲਈ ਤੁਰੰਤ ਇੱਕ ਮਿੰਨੀ-ਬਜਟ ਪੇਸ਼ ਕਰੇਗੀ। ਉਨ੍ਹਾਂ ਨੇ ਕਿਹਾ ਕਿ ਬਿਜਲੀ ਅਤੇ ਗੈਸ ਖੇਤਰਾਂ ‘ਚ ਸੁਧਾਰ ਕੀਤਾ ਜਾਵੇਗਾ। ਇਸ ਨਾਲ ਬਜਟ ਵਾਲੀ ਸਬਸਿਡੀ ਖਤਮ ਕਰਨਾ ਅਤੇ ਦਵਾਈਆਂ ਅਤੇ ਪੈਟਰੋਲ ਅਤੇ ਡੀਜ਼ਲ ‘ਤੇ ਡਿਊਟੀਆਂ ‘ਚ ਵਾਧਾ ਕਰਨਾ ਸ਼ਾਮਲ ਹੈ। ਮੰਤਰੀ ਨੇ ਕਿਹਾ ਕਿ ਫੰਡ ਨਾਲ ਸਬੰਧਤ ਸਾਰੇ ਮਾਮਲਿਆਂ ਨੂੰ ਵੀਰਵਾਰ ਨੂੰ ਅੰਤਮ ਦੌਰ ‘ਚ ਹੀ ਸੁਲਝਾ ਲਿਆ ਗਿਆ ਸੀ। ਖਬਰਾਂ ਮੁਤਾਬਕ ਸ਼ਹਿਬਾਜ਼ ਸ਼ਰੀਫ ਸਰਕਾਰ ਦੀ ਆਰਥਿਕ ਤਾਲਮੇਲ ਕਮੇਟੀ ਜਲਦ ਹੀ 150 ਦਵਾਈਆਂ ਦੀਆਂ ਕੀਮਤਾਂ ‘ਚ ਵਾਧੇ ਨੂੰ ਮਨਜ਼ੂਰੀ ਦੇਣ ਵਾਲੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪਹਿਲਾਂ ਤੋਂ ਹੀ 170 ਅਰਬ ਰੁਪਏ ਦੇ ਵਾਧੂ ਟੈਕਸ ਦੇ ਬੋਝ ਹੇਠ ਦੱਬੀ ਪਾਕਿਸਤਾਨੀ ਜਨਤਾ ਲਈ ਇਹ ਬੁਰੀ ਖ਼ਬਰ ਹੋਵੇਗੀ।
ਪਾਕਿਸਤਾਨੀ ਮੀਡੀਆ ਮੁਤਾਬਕ ਸ਼ਹਿਬਾਜ਼ ਸ਼ਰੀਫ ਕੈਬਨਿਟ ਦੀ ਆਰਥਿਕ ਤਾਲਮੇਲ ਕਮੇਟੀ ਜਲਦ ਹੀ 150 ਦਵਾਈਆਂ ਦੀਆਂ ਕੀਮਤਾਂ ‘ਚ ਵਾਧੇ ਨੂੰ ਮਨਜ਼ੂਰੀ ਦੇਣ ਵਾਲੀ ਹੈ। ਇੱਕ ਦਿਨ ਪਹਿਲਾਂ ਹੀ ਵਿੱਤ ਮੰਤਰੀ ਇਸ਼ਾਕ ਡਾਰ ਨੇ ਚਾਰ ਮਹੀਨਿਆਂ ਦੇ ਅੰਦਰ ਪਾਕਿਸਤਾਨੀਆਂ ਤੋਂ 170 ਅਰਬ ਰੁਪਏ ਦਾ ਟੈਕਸ ਵਸੂਲੀ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਆਈ.ਐੱਮ.ਐੱਫ. ਦੀ ਟੀਮ 10 ਦਿਨਾਂ ਤੱਕ ਪਾਕਿਸਤਾਨ ‘ਚ ਮੌਜੂਦ ਸੀ ਅਤੇ ਪਾਕਿਸਤਾਨੀ ਪੱਖ ਨਾਲ ਬੇਲਆਊਟ ਪੈਕੇਜ ‘ਤੇ ਗੱਲਬਾਤ ਕਰ ਰਹੀ ਸੀ। ਵਿੱਤ ਮੰਤਰੀ ਵੱਲੋਂ ਨਵੇਂ ਟੈਕਸ ਦਾ ਐਲਾਨ ਆਈ.ਐੱਮ.ਐੱਫ ਤੋਂ ਕਰਜ਼ੇ ਦੀਆਂ ਕਿਸ਼ਤਾਂ ਜਾਰੀ ਕੀਤੇ ਬਿਨਾਂ ਪਾਕਿਸਤਾਨ ਤੋਂ ਉਨ੍ਹਾਂ ਦੇ ਮਿਸ਼ਨ ਦੀ ਵਾਪਸੀ ਤੋਂ ਤੁਰੰਤ ਬਾਅਦ ਕੀਤਾ ਗਿਆ ਹੈ।

Comment here