ਅਪਰਾਧਸਿਆਸਤਖਬਰਾਂਦੁਨੀਆ

ਪਾਕਿ ਚ ਹਿੰਦੂ ਮੰਦਰ ਦੇ ਹਮਲਾਵਰਾਂ ਨੂੰ 5-5 ਸਾਲ ਦੀ ਕੈਦ

ਲਾਹੌਰ-ਇੱਥੋਂ ਲਗਭਗ 590 ਕਿਲੋਮੀਟਰ ਦੂਰ ਰਹੀਮ ਯਾਰ ਖਾਨ ਜ਼ਿਲ੍ਹੇ ਦੇ ਭੌਂਗ ਕਸਬੇ ਦੇ ਗਣੇਸ਼ ਮੰਦਰ ‘ਤੇ ਜੁਲਾਈ 2021 ਵਿੱਚ ਸੈਂਕੜੇ ਲੋਕਾਂ ਨੇ ਹਮਲਾ ਕਰ ਦਿੱਤਾ ਸੀ। ਇੱਕ ਅੱਠ ਸਾਲ ਦੇ ਹਿੰਦੂ ਲੜਕੇ ਵੱਲੋਂ ਕਥਿਤ ਤੌਰ ‘ਤੇ ਇਕ ਮਦਰੱਸੇ ਦੀ ਬੇਅਦਬੀ ਕਰਨ ਦੇ ਜਵਾਬ ਵਿੱਚ ਮੰਦਰ ‘ਤੇ ਹਮਲਾ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ 84 ਸ਼ੱਕੀਆਂ ਖ਼ਿਲਾਫ਼ ਮੁਕੱਦਮਾ ਪਿਛਲੇ ਸਾਲ ਸਤੰਬਰ ਵਿੱਚ ਸ਼ੁਰੂ ਹੋਇਆ ਸੀ ਅਤੇ ਇਹ ਸੁਣਵਾਈ ਪਿਛਲੇ ਹਫ਼ਤੇ ਪੂਰੀ ਹੋਈ ਸੀ। ਪਾਕਿਸਤਾਨ ਦੀ ਇਕ ਅੱਤਵਾਦ ਰੋਕੂ ਅਦਾਲਤ ਨੇ ਇਸ ਹਿੰਦੂ ਮੰਦਰ ‘ਤੇ ਹਮਲੇ ਦੇ ਦੋਸ਼ ‘ਚ 22 ਵਿਅਕਤੀਆਂ ਨੂੰ 5-5 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਜੱਜ ਨਾਸਿਰ ਹੁਸੈਨ ਨੇ 22 ਸ਼ੱਕੀਆਂ ਨੂੰ 5-5 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਅਤੇ 62 ਹੋਰਾਂ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕਰ ਦਿੱਤਾ।

Comment here