ਅਪਰਾਧਖਬਰਾਂਦੁਨੀਆ

ਪਾਕਿ ਚ ਹਿੰਦੂ ਮੁੰਡੇ ਨੂੰ ਦੇਵੀ ਦੇਵਤਿਆਂ ਦਾ ਅਪਮਾਨ ਕਰਨ ਲਈ ਕਿਹਾ ਗਿਆ

ਪੇਸ਼ਾਵਰ- ਪਾਕਿਸਤਾਨ ਚ ਇੱਕ ਵਾਰ ਫੇਰ ਘੱਟ ਗਿਣਤੀ ਹਿੰਦੂਆਂ ਤੇ ਤਸ਼ੱਦਦ ਦਾ ਮਾਮਲਾ ਚਰਚਾ ਵਿੱਚ ਹੈ। ਜਿੱਥੇ ਹਿੰਦੂ ਕੁੜੀਆਂ ਦਾ ਜਬਰੀ ਧਰਮ ਪਰਿਵਰਤਨ ਕਰਵਾ ਕੇ ਨਿਕਾਹ ਕਰਾਇਆ ਜਾ ਰਿਹਾ ਹੈ, ਓਥੇ ਹਿੰਦੂ ਮੁੰਡਿਆਂ ਨੂੰ ਆਪਣੇ ਧਰਮ ਤੇ ਦੇਵੀ ਦੇਵਤਿਆਂ ਨੂੰ ਅਪਮਾਨਿਤ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਸਿੰਧ ਸੂਬੇ ਦਾ ਹੈ, ਜਿੱਥੇ ਇੱਕ ਹਿੰਦੂ ਮੁੰਡੇ ਨੂੰ ਥੱਪੜ ਮਾਰਨ, ਉਸ ਨੂੰ ਆਪਣੇ ਧਾਰਮਿਕ ਅਕੀਦੇ ਪ੍ਰਤੀ ਅਪਸ਼ਬਦ ਕਹਿਣ ਤੇ ਉਸ ਦਾ ਮਜਾ਼ਕ ਉਡਾਉਣ ਲਈ ਮਜਬੂਰ ਕੀਤਾ ਗਿਆ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਮਗਰੋਂ ਇਸ ਮਾਮਲੇ ਚ ਪੁਲਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਵੀ ਕੀਤਾ। ਵੀਡੀਓ ਚ ਥਾਰ ਕੋਇਲਾ ਪ੍ਰੋਜੈਕਟ ਚ ਕੰਮ ਕਰਨ ਵਾਲੇ ਮੁਕੇਸ਼ ਭੀਲ ਨਾਮ ਦੇ ਮੁੰਡੇ ਨੂੰ ਮੁਲਜ਼ਮ ਦੇ ਸਾਹਮਣੇ ਤਰਲੇ ਕਰਦੇ ਨੂੰ ਦੇਖਿਆ ਜਾ ਸਕਦਾ ਹੈ। ਮੁਲਜਮ਼ ਉਸ ਨੂੰ ਅੱਲਾ ਹੂ ਅਕਬਰ ਕਹਿਣ ਲਈ ਵੀ ਦਬਾਅ ਪਾ ਰਿਹਾ ਸੁਣਦਾ ਹੈ। ਵੀਡੀਓ ਵਾਇਰਲ ਹੋਣ ਮਗਰੋਂ ਮੁਲਜ਼ਮ ਫਰਾਰ ਹੋ ਗਿਆ ਸੀ ਪਰ ਪੁਲਸ ਨੇ ਉਸ ਨੂੰ ਬਦਿਨ ਜ਼ਿਲੇ ਦੇ ਖੋਸਕੀ ਤੋਂ ਕਾਬੂ ਕਰ ਲਿਆ, ਉਸ ਦੀ ਪਛਾਣ ਅਬਦੁਲ ਸਲਾਮ ਅਬੂ ਦਾਊਦ ਵਜੋੰ ਹੋਈ ਹੈ।

Comment here