ਸਿਆਸਤਖਬਰਾਂਦੁਨੀਆ

ਪਾਕਿ ’ਚ ਹਿੰਦੂ ਭਾਈਚਾਰੇ ਨੇ ਮਨਾਈ ਦੀਵਾਲੀ

ਕਰਾਚੀ-ਭਾਰਤ ਵਿਚ ਹੀ ਨਹੀਂ ਸਗੋਂ ਦੇਸ਼ ਵਿਦੇਸ਼ਾਂ ਵਿਚ ਦੀਵਾਲੀ ਧੂਮਧਾਮ ਨਾਲ ਮਨਾਈ ਜਾਂਦੀ ਹੈ। ਇਥੋਂ ਦੇ ਸਵਾਮੀ ਨਾਰਾਇਣ ਮੰਦਰ ਸਮੇਤ ਆਸਪਾਸ ਇਲਾਕਿਆਂ ਨੂੰ ਦੀਵਾਲੀ ’ਤੇ ਰੰਗੀਨ ਲਾਈਟਾਂ ਸਮੇਤ ਦੀਵਿਆਂ ਨਾਲ ਸਜਾਇਆ ਗਿਆ। ਹਿੰਦੂ ਭਾਈਚਾਰੇ ਦੇ ਲੋਕਾਂ ਨੇ ਉਤਸ਼ਾਹ ਨਾਲ ਦੀਵਾਲੀ ਮਨਾਈ। ਸਿੰਧ ਸਰਕਾਰ ਨੇ ਵੀ ਦੀਵਾਲੀ ਦੇ ਚੱਲਦੇ ਸਮੂਹ ਸਰਕਾਰੀ ਦਫ਼ਤਰਾਂ, ਕਾਰਪੋਰੇਸ਼ਨਾਂ, ਨਗਰ ਪਾਲਿਕਾਂ ਵਿਚ ਸੋਮਵਾਰ ਨੂੰ ਛੁੱਟੀ ਦਾ ਐਲਾਨ ਪਹਿਲਾਂ ਹੀ ਕਰ ਰੱਖਿਆ ਸੀ।
ਸਰਹੱਦ ਪਾਰ ਸੂਤਰਾਂ ਅਨੁਸਾਰ ਦੀਵਾਲੀ ’ਤੇ ਇਸਲਾਮਾਬਾਦ, ਕਰਾਚੀ, ਹੈਦਰਾਬਾਦ, ਲਾਹੌਰ, ਓਬਟਾਬਾਦ ਸਮੇਤ ਹੋਰ ਸਥਾਨਾਂ ’ਤੇ ਲੋਕਾਂ ਨੇ ਆਪਣੇ ਆਪਣੇ ਘਰਾਂ ਨੂੰ ਰੰਗੋਲੀ ਨਾਲ ਸਜਾਇਆ। ਜਦਕਿ ਮੰਦਰਾਂ ’ਚ ਵੀ ਵਿਸ਼ੇਸ ਰੋਸ਼ਨੀ ਦਾ ਪ੍ਰਬੰਧ ਕੀਤਾ ਗਿਆ ਸੀ।
ਦੀਵਾਲੀ ਅਸਲ ’ਚ ਲਕਸ਼ਮੀ ਦੇ ਜਨਮ ਦਿਵਸ ਦੇ ਰੂਪ ਵਿਚ ਮਨਾਈ ਜਾਦੀ ਹੈ। ਇਕ ਮਾਨਤਾ ਦੇ ਅਨੁਸਾਰ ਦੀਵਾਲੀ ਤਿਉਹਾਰ ਭਗਵਾਨ ਸ਼੍ਰੀ ਰਾਮ ਦੀ ਰਾਵਨ ’ਤੇ ਜਿੱਤ ਨਾਲ ਜੋੜਦਾ ਹੈ। ਕਿਹਾ ਜਾਂਦਾ ਹੈ ਕਿ ਰਾਵਨ ਨੂੰ ਮਾਰਨ ਦੇ ਬਾਅਦ ਭਗਵਾਨ ਸ਼੍ਰੀ ਰਾਮ ਆਪਣੇ ਸ਼ਹਿਰ ਅਯੋਧਿਆਂ ਨੂੰ ਇਸ ਦਿਨ ਵਾਪਸ ਆਏ ਸੀ ਅਤੇ ਉਨ੍ਹਾਂ ਦੇ ਵਾਪਸ ਆਉਣ ਦੀ ਖੁਸ਼ੀ ’ਚ ਅਯੋਧਿਆਂ ਵਾਸੀਆਂ ਨੇ ਦੀਵੇ ਜਗਾ ਕੇ ਸਵਾਗਤ ਕੀਤਾ ਗਿਆ ਸੀ।

Comment here