ਅਪਰਾਧਸਿਆਸਤਖਬਰਾਂਦੁਨੀਆ

ਪਾਕਿ ’ਚ ਹਿੰਦੂ ਪਰਿਵਾਰ ਦਾ ਜ਼ਬਰੀ ਧਰਮ ਪਰਿਵਰਤਨ ਕੀਤਾ

ਲਹੌਰ-ਪਾਕਿਸਤਾਨ ਦੇ ਕਸਬਾ ਮੀਰਪੁਰ ਖਾਸ ਨਿਵਾਸੀ ਹਿੰਦੂ ਨੌਜਵਾਨ ਚੰਦਰ ਕਾਚੀ ਨੇ ਕਿਸੇ ਅਣਪਛਾਤੇ ਸਥਾਨ ਤੋਂ ਆਪਣਾ ਵੀਡੀਓ ਵਾਇਰਲ ਕਰ ਕੇ ਆਪਣੀ ਜਾਨ ਬਚਾਉਣ ਦੀ ਭੀਖ ਮੰਗੀ ਹੈ। ਇਸ ਨੌਜਵਾਨ ਦਾ 2 ਦਿਨ ਪਹਿਲਾ ਅਗਵਾ ਕੀਤਾ ਗਿਆ ਸੀ ਅਤੇ ਉਦੋਂ ਤੋਂ ਹੀ ਲਾਪਤਾ ਹੈ।
ਇਹ ਨੌਜਵਾਨ ਚੰਦਰ ਕਾਚੀ ਆਪਣੀ ਜਾਨ ਦੀ ਭੀਖ ਮੰਗ ਰਿਹਾ ਹੈ। ਉਹ ਕਹਿ ਰਿਹਾ ਹੈ ਕਿ ਉਸ ਨੂੰ ਅਗਵਾ ਕਰ ਕੇ ਉਸ ਦਾ ਧਰਮ ਪਰਿਵਰਤਨ ਕਰ ਕੇ ਜ਼ਬਰਦਸਤੀ ਇਸਲਾਮ ਕਬੂਲ ਕਰਵਾ ਦਿੱਤਾ ਗਿਆ ਹੈ। ਹੁਣ ਉਸ ਨੂੰ ਕਿਹਾ ਜਾ ਰਿਹਾ ਹੈ ਕਿ ਆਪਣੇ ਪੂਰੇ ਪਰਿਵਾਰ ਨੂੰ ਇਸਲਾਮ ਕਬੂਲ ਕਰਵਾਏ ਨਹੀਂ ਤਾਂ ਉਸ ਦੀ ਹੱਤਿਆ ਕਰ ਦਿੱਤੀ ਜਾਵੇਗੀ। ਉਸ ਨੇ ਵੀਡੀਓ ’ਚ ਦੱਸਿਆ ਕਿ ਇਹ ਵੀਡੀਓ ਬਣਾਉਣ ਤੇ ਵਾਇਰਲ ਕਰਨ ’ਚ ਕਿਸੇ ਮੁਸਲਿਮ ਵਿਅਕਤੀ ਨੇ ਮਦਦ ਕੀਤੀ ਹੈ।

Comment here