ਅਪਰਾਧਸਿਆਸਤਖਬਰਾਂ

ਪਾਕਿ ’ਚ ਹਿੰਦੂ ਨੌਜਵਾਨ ਈਸ਼ਨਿੰਦਾ ਕਾਨੂੰਨ ਅਧੀਨ ਜੇਲ੍ਹ ’ਚ ਬੰਦ

ਗੁਰਦਾਸਪੁਰ-ਪਾਕਿਸਤਾਨ ਵਿਚ ਈਸ਼ਨਿੰਦਾ ਕਾਨੂੰਨ ਅਧੀਨ ਬਹੁਤ ਸਾਰੇ ਨਾਗਰਿਕ ਜੇਲਾਂ ’ਚ ਬੰਦ ਹਨ। ਪਾਕਿਸਤਾਨ ’ਚ ਈਸ਼ਨਿੰਦਾ ਕਾਨੂੰਨ ਦੇ ਦੋਸ਼ੀ ਲਈ ਫਾਂਸੀ ਦੀ ਸਜ਼ਾ ਦਾ ਹੱਕ ਹੈ। ਪਾਕਿਸਤਾਨ ਦੇ ਸਿੰਧ ਸੂਬੇ ਦਾ ਇਕ ਹਿੰਦੂ 22 ਸਾਲਾ ਲਵ ਕੁਮਾਰ ਲਾਪਤਾ ਹੋ ਗਿਆ ਸੀ। ਉਸ ਦੇ ਲਾਪਤਾ ਹੋਣ ਸਬੰਧੀ ਪੁਲਸ ਨੇ ਕੇਸ ਵੀ ਦਰਜ ਕਰ ਲਿਆ ਸੀ ਪਰ ਹੁਣ ਉਸ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਕਿ ਲਵ ਕੁਮਾਰ ਤਾਂ ਈਸ਼ਨਿੰਦਾ ਕਾਨੂੰਨ ਅਧੀਨ ਜੇਲ੍ਹ ’ਚ ਬੰਦ ਹੈ। ਸੂਤਰਾਂ ਅਨੁਸਾਰ ਲਵ ਕੁਮਾਰ ਨੇ ਬਹੁਤ ਪਹਿਲਾਂ ਸੋਸ਼ਲ ਮੀਡੀਆ ’ਤੇ ਭਗਵਾਨ ਨੂੰ ਜ਼ਾਲਮ ਇਸ ਲਈ ਕਿਹਾ ਸੀ ਕਿਉਂਕਿ ਇਸ ਗੱਲ ਨੂੰ ਲੈ ਕੇ ਗੁੱਸਾ ਸੀ ਕਿ ਉਹ ਅਤੇ ਉਸ ਦਾ ਪਰਿਵਾਰ ਸੰਤਾਪ ਝੱਲ ਰਿਹਾ ਹੈ ਕਿਉਂਕਿ ਪਾਕਿਸਤਾਨ ’ਚ ਸਾਡੀਆਂ ਭੈਣਾਂ ਨੂੰ ਪ੍ਰਤੀ ਦਿਨ ਘਰੋਂ ਚੁੱਕ ਕੇ ਮੁਸਲਿਮ ਫਿਰਕੇ ਦੇ ਲੋਕ ਲੈ ਜਾਂਦੇ ਹਨ।
ਲਵ ਕੁਮਾਰ ਨੇ ਹਿੰਦੂ ਲੜਕੀਆਂ ਦੇ ਅਗਵਾ, ਉਨ੍ਹਾਂ ਦੇ ਧਰਮ ਪਰਿਵਰਤਨ ਅਤੇ ਅਗਵਾ ਕਰਨ ਵਾਲਿਆਂ ਨਾਲ ਨਿਕਾਹ ਦੇ ਸਬੰਧ ’ਚ ਸੋਸ਼ਲ ਮੀਡੀਆ ’ਤੇ ਪਾਈ ਪੋਸਟ ’ਚ ਭਗਵਾਨ ਸ਼ਬਦ ਦੀ ਵਰਤੋਂ ਕਰ ਕੇ ਕਿਹਾ ਸੀ ਕਿ ਭਗਵਾਨ ਜ਼ਾਲਮ ਹੈ ਪਰ ਉਸ ਨੇ ਇਸਲਾਮ ਜਾਂ ਮੁਸਲਿਮ ਪੈਗੰਬਰ ਬਾਰੇ ਆਪਣੀ ਪੋਸਟ ’ਚ ਕੁਝ ਨਹੀਂ ਲਿਖਿਆ ਸੀ, ਉਦੋਂ ਤੋਂ ਲਵ ਕੁਮਾਰ ਲਾਪਤਾ ਸੀ। ਪਰਿਵਾਰ ਵਾਲਿਆਂ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ, ਜਿਸ ਦੇ ਲਾਪਤਾ ਹੋਣ ਦੀ ਰਿਪੋਰਟ ਵੀ ਦਰਜ ਕੀਤੀ ਗਈ ਸੀ ਪਰ ਲਵ ਕੁਮਾਰ ਦੇ ਪਰਿਵਾਰ ਨੂੰ ਹੁਣ ਪਤਾ ਲੱਗਾ ਕਿ ਲਵ ਕੁਮਾਰ ਤਾਂ ਈਸ਼ਾਨਿੰਦਾ ਦੇ ਦੋਸ਼ ’ਚ ਜੇਲ੍ਹ ਵਿਚ ਬੰਦ ਹੈ।

Comment here