ਅਪਰਾਧਸਿਆਸਤਖਬਰਾਂ

ਪਾਕਿ ‘ਚ ਹਿੰਦੂ ਡਾਕਟਰ ਦਾ ਡਰਾਈਵਰ ਵਲੋਂ ਕਤਲ

ਪਾਕਿਸਤਾਨ-ਪਾਕਿਸਤਾਨ ਦੇ ਹੈਦਰਾਬਾਦ ਸ਼ਹਿਰ ‘ਚ ਇਕ ਹਿੰਦੂ ਡਾਕਟਰ ਦੇ ਕਤਲ ਦੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਦੇ ਹੈਦਰਾਬਾਦ ਸ਼ਹਿਰ ਦੀ ਸਿਟੀਜ਼ਨ ਕਲੋਨੀ ਵਿਚ ਮੰਗਲਵਾਰ ਰਾਤ ਨੂੰ ਇਕ ਡਰਾਈਵਰ ਨੇ ਆਪਣੇ ਹਿੰਦੂ ਡਾਕਟਰ ਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਸਿਹਤ ਵਿਭਾਗ ਤੋਂ ਸੇਵਾਮੁਕਤ ਡਾ. ਧਰਮ ਦੇਵ ਰਾਠੀ ਦਾ ਪੂਰਾ ਪਰਿਵਾਰ ਅਮਰੀਕਾ ਰਹਿੰਦਾ ਹੈ ਜਦਕਿ ਉਹ ਇਕੱਲਾ ਹੈਦਰਾਬਾਦ ਰਹਿੰਦਾ ਸੀ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਚਮੜੀ ਰੋਗ ਮਾਹਿਰ ਡਾਕਟਰ ਧਰਮ ਦੇਵ ਰਾਠੀ ਵਾਸੀ ਹੈਦਰਾਬਾਦ ਦੇ ਰਸੋਈਏ ਦਲੀਪ ਠਾਕੁਰ ਨੇ ਹਿੰਦੂ ਡਾਕਟਰ ਧਰਮ ਦੇਵ ਰਾਠੀ ਦੇ ਕਤਲ ਬਾਰੇ ਪੁਲਸ ਨੂੰ ਦੱਸਿਆ ਕਿ ਜਦੋਂ ਉਹ ਰਾਤ ਦਾ ਖਾਣਾ ਬਣਾਉਣ ਲਈ ਡਾਕਟਰ ਦੇ ਘਰ ਪਹੁੰਚਿਆ ਤਾਂ ਡਾਕਟਰ ਧਰਮ ਦੇਵ ਨਾਲ ਉਸ ਦੇ ਡਰਾਈਵਰ ਹਨੀਫ਼ ਲੰਗਾਰੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਰਿਹਾ ਸੀ।
ਉਸ ਨੇ ਪੁਲਸ ਨੂੰ ਦੱਸਿਆ ਕਿ ਖੈਰਪੁਰ ਮੀਆਂ ਵਾਸੀ ਹਨੀਫ਼ ਲੰਗਾਰੀ ਨੇ ਅਚਾਨਕ ਡਾਕਟਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਹਿੰਦੂ ਡਾਕਟਰ ਦੀ ਹੱਤਿਆ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਰਸੋਈਏ ਦਲੀਪ ਨੂੰ ਵੀ ਸਦਮੇ ‘ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

Comment here