ਇਸਲਾਮਾਬਾਦ-ਪਾਕਿਸਤਾਨ ਦੇ ਸਿੰਧ ਸੂਬੇ ਦੇ ਕੋਟਰੀ ’ਚ ਹਿੰਦੂਆਂ ਦੇ ਇਕ ਮੰਦਰ ਦੇ ਸੇਵਾਦਾਰ ਭਵਗਾਨਦਾਸ ਵੱਲੋਂ ਚਾਂਦੀ ਦੇ ਤਿੰਨ ਹਾਰ ਅਤੇ ਨਕਦੀ ਚੋਰੀ ਹੋਣ ਦੀ ਰਿਪੋਰਟ ਦਰਜ ਕਰਾਈ ਗਈ ਹੈ। ਡਾਨ ਅਖਬਾਰ ਮੁਤਾਬਕ ਚੋਰਾਂ ਨੇ ਕੋਟਰੀ ’ਚ ਦੇਵੀ ਮਾਤਾ ਮੰਦਰ ਦਾ ਤਾਲਾ ਤੋੜ੍ਹ ਦਿੱਤਾ ਅਤੇ ਉਹ ਦੇਵੀ ਦੇ ਗਲੇ ਤੋਂ ਚਾਂਦੀ ਦੇ ਤਿੰਨ ਹਾਰ ਅਤੇ ਮੰਦਰ ਦੇ ਦਾਨ ਪਾਤਰ ’ਚ ਮੌਜੂਦ ਕਰੀਬ 25,000 ਰੁਪਏ ਨਕਦੀ ਲੈ ਕੇ ਭੱਜ ਗਏ। ਖਬਰ ਮੁਤਾਬਕ, ਪੁਲਸ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ ਕਿ ਚੋਰਾਂ ਨੇ ਲੁੱਟ ਦੌਰਾਨ ਮੰਦਰ ਦੇ ਦੇਵੀ-ਦੇਵਤਿਆਂ ਦੀ ਬੇਅਦਬੀ ਕੀਤੀ। ਸਿੰਧ ਦੇ ਘੱਟ-ਗਿਣਤੀ ਕਾਰਜ ਮੰਤਰੀ ਗਿਆਨਚੰਦ ਅਸਰਾਨੀ ਨੇ ਤੁਰੰਤ ਪੁਲਸ ਕਾਰਵਾਈ ਦੀ ਅਪੀਲ ਕੀਤੀ ਅਤੇ ਅਧਿਕਾਰੀਆਂ ਤੋਂ ਮੰਦਰ ਦੀ ਸੁਰੱਖਿਆ ਵਧਣ ਦੀ ਅਪੀਲ ਕੀਤੀ।
Comment here