ਸਿਆਸਤਖਬਰਾਂਦੁਨੀਆ

ਪਾਕਿ ‘ਚ ਹਾਊਸ ਲਿਸਟਿੰਗ ਐਪ ਦੀ ਮਦਦ ਨਾਲ ਹੋਵੇਗਾ ਕੰਮ

ਲਾਹੌਰ-ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਦੱਸਿਆ ਕੇ ਪਾਕਿਸਤਾਨ ਨੇ ਆਪਣੀ ਪਹਿਲੀ ਡਿਜੀਟਲ ਜਨਗਣਨਾ ਅਤੇ ਰਿਹਾਇਸ਼ੀ ਗਣਨਾ ਸ਼ੁਰੂ ਕੀਤੀ। ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਇਹ ਅਭਿਆਸ ਭਵਿੱਖ ਲਈ ਯੋਜਨਾ ਬਣਾਉਣ ਅਤੇ ਸਰੋਤਾਂ ਦੀ ਪ੍ਰਭਾਵੀ ਵਰਤੋਂ ‘ਚ ਮਦਦਗਾਰ ਸਾਬਤ ਹੋਵੇਗਾ। ਪ੍ਰਧਾਨ ਮੰਤਰੀ ਸ਼ਰੀਫ ਨੇ ਟਵੀਟ ਕੀਤਾ ਕਿ ਅੱਜ ਪਾਕਿਸਤਾਨ ਦੀ ਪਹਿਲੀ ਡਿਜੀਟਲ ਜਨਗਣਨਾ 2023 ਸ਼ੁਰੂ ਹੋਈ। ਡਾਟਾ ਇਕੱਠਾ ਕਰਨ ਦੀ ਇਹ ਪਾਰਦਰਸ਼ੀ ਪ੍ਰਣਾਲੀ ਭਵਿੱਖ ਦੀ ਯੋਜਨਾਬੰਦੀ ਅਤੇ ਸਰੋਤਾਂ ਦੀ ਪ੍ਰਭਾਵਸ਼ਾਲੀ ਵਰਤੋਂ ਵਿੱਚ ਮਦਦਗਾਰ ਸਾਬਤ ਹੋਵੇਗੀ। ਪਾਕਿ ਪੀਐੱਮ ਨੇ ਇਸ ਸਵਦੇਸ਼ੀ ਪ੍ਰਣਾਲੀ ਨੂੰ ਬਣਾਉਣ ਲਈ ਸਾਰੀਆਂ ਸੰਸਥਾਵਾਂ ਨੂੰ ਵਧਾਈ ਵੀ ਦਿੱਤੀ।
ਪਾਕਿਸਤਾਨ ਦੇ ਮੁੱਖ ਜਨਗਣਨਾ ਕਮਿਸ਼ਨਰ ਡਾ. ਨਈਮੁਜ਼ ਜ਼ਫਰ ਨੇ ‘ਹਾਊਸ ਲਿਸਟਿੰਗ ਐਪ’ ਵਿੱਚ ਪਹਿਲੀ ਇਮਾਰਤ ਦੇ ਢਾਂਚੇ ਨੂੰ ਚਿੰਨ੍ਹਿਤ ਕਰਕੇ ਅਭਿਆਸ ਦੀ ਸ਼ੁਰੂਆਤ ਕੀਤੀ। ਆਬਾਦੀ ਅਤੇ ਘਰਾਂ ਦੀ ਜਨਗਣਨਾ ਲਈ ਇਕ ਡਿਜੀਟਲ ਪਲੇਟਫਾਰਮ ਉਪਲਬਧ ਕਰਵਾਇਆ ਗਿਆ ਹੈ, ਜਿਸ ਵਿੱਚ ਹਰ ਵਿਅਕਤੀ ਕੰਪਿਊਟਰ ਜਾਂ ਮੋਬਾਇਲ ਰਾਹੀਂ ਆਪਣੇ ਤੇ ਆਪਣੇ ਪਰਿਵਾਰ ਦੇ ਵੇਰਵੇ ਦਰਜ ਕਰ ਸਕੇਗਾ। ਮਹੱਤਵਪੂਰਨ ਗੱਲ ਇਹ ਹੈ ਕਿ ਲੋਕਾਂ ਨੂੰ ਇੰਟਰਨੈੱਟ ਰਾਹੀਂ ਆਪਣੇ ਪਰਿਵਾਰਕ ਵੇਰਵੇ ਦਰਜ ਕਰਨ ਲਈ ਕਿਹਾ ਗਿਆ ਹੈ।

Comment here