ਸਿਆਸਤਖਬਰਾਂਦੁਨੀਆ

ਪਾਕਿ ’ਚ ਸੋਨਾ ਹੋਇਆ 1 ਲੱਖ 95 ਹਜ਼ਾਰ ਰੁਪਏ ਤੋਲਾ

ਗੁਰਦਾਸਪੁਰ-ਪਾਕਿਸਤਾਨ ’ਚ ਇਕ ਹੀ ਰਾਤ ’ਚ ਸੋਨੇ ਦੀ ਕੀਮਤ 4900 ਰੁਪਏ ਪ੍ਰਤੀ ਤੋਲਾ ਵਧਣ ਨਾਲ ਮਾਰਕੀਟ ’ਚ ਸੋਨਾ 1 ਲੱਖ 95 ਹਜ਼ਾਰ ਰੁਪਏ ਪ੍ਰਤੀ ਤੋਲਾ ਹੋ ਗਿਆ। ਡਾਲਰ ਦੇ ਮੁਕਾਬਲੇ ਰੁਪਏ ਦੀ ਗਿਰਾਵਟ ਅਤੇ ਸੋਨੇ ਦੀ ਕੀਮਤ ’ਚ ਉਛਾਲ ਦਾ ਇਹ ਇਕ ਰਿਕਾਰਡ ਹੈ। ਪਾਕਿਸਤਾਨ ’ਚ ਇਕ ਅਮਰੀਕੀ ਡਾਲਰ ਦੇ ਮੁਕਾਬਲੇ ਪਾਕਿਸਤਾਨ ਕਰੰਸੀ 256 ਰੁਪਏ ਤਕ ਪਹੁੰਚ ਗਈ, ਜੋ ਪਾਕਿਸਤਾਨ ਰੁਪਏ ਦੇ ਹੇਠਲੇ ਪੱਧਰ ’ਤੇ ਜਾਣ ਦਾ ਇਕ ਰਿਕਾਰਡ ਹੈ। ਪਾਕਿਸਤਾਨ ਸਰਾਫਾ ਬਾਜ਼ਾਰ ਦੇ ਪ੍ਰਧਾਨ ਅਨੁਸਾਰ ਜਦੋਂ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਇਸੇ ਤਰ੍ਹਾਂ ਘਟ ਹੁੰਦੀ ਰਹੀ ਤਾਂ ਇਕ-ਦੋ ਦਿਨ ’ਚ ਹੀ ਸੋਨਾ 2 ਲੱਖ 25 ਹਜ਼ਾਰ ਰੁਪਏ ਤੋਲਾ ਹੋ ਜਾਵੇਗੀ।

Comment here