ਸਿਆਸਤਖਬਰਾਂਚਲੰਤ ਮਾਮਲੇ

ਪਾਕਿ ‘ਚ ਸੁਜਾਨ ਸਿੰਘ ਹਵੇਲੀ ਦੀ ਮੁਰੰਮਤ ਦਾ ਕੰਮ ਸ਼ੁਰੂ ਨਾ ਹੋਇਆ

ਰਾਵਲਪਿੰਡੀ-ਲਗਭਗ ਇਕ ਸਾਲ ਪਹਿਲਾਂ ਰਾਵਲਪਿੰਡੀ ਮੈਟ੍ਰੋਪੋਲੀਅਨ ਕਾਰਪੋਰੇਸ਼ਨ ਨੇ ਸੁਜਾਨ ਸਿੰਘ ਹਵੇਲੀ ਸਮੇਤ ਸੱਤਾਂ ਹਿੰਦੂ ਮੰਦਰਾਂ ਦੇ ਨਵੀਨੀਕਰਨ ਕਰਵਾਉਣ ਦਾ ਐਲਾਨ ਕੀਤਾ ਸੀ। ਪਾਕਿਸਤਾਨ ਦੇ ਸ਼ਹਿਰ ਰਾਵਲਪਿੰਡੀ ਦੀ ਇਤਿਹਾਸਿਕ ਇਨਾਮ ਸੁਜਾਨ ਸਿੰਘ ਹਵੇਲੀ ਲੰਮੇ ਸਮੇਂ ਤੋਂ ਪਾਕਿਸਤਾਨ ਸਰਕਾਰ, ਵਕਫ਼ ਬੋਰਡ ਅਤੇ ਰਾਵਲਪਿੰਡੀ ਪ੍ਰਸ਼ਾਸ਼ਨ ਦੀ ਅਣਦੇਖੀ ਦਾ ਸ਼ਿਕਾਰ ਹੋਣ ਦੇ ਕਾਰਨ ਉਸ ਦੀ ਹਾਲਤ ਖ਼ਸਤਾ ਹੁੰਦੀ ਜਾ ਰਹੀ ਹੈ। ਸੂਤਰਾਂ ਅਨੁਸਾਰ ਰਾਵਲਪਿੰਡੀ ਸ਼ਹਿਰ ਵਿਚ ਸੁਜਾਨ ਸਿੰਘ ਹਵੇਲੀ ਇਕ ਇਤਿਹਾਸਿਕ ਸਥਾਨ ਐਲਾਨ ਹੋ ਚੁੱਕੀ ਸੀ ਅਤੇ ਇਸ ਹਵੇਲੀ ਦੇ ਇਕ ਕਿਲੋਮੀਟਰ ਦੀ ਹੱਦ ’ਚ ਸੱਤ ਹਿੰਦੂ ਮੰਦਰ ਵੀ ਹਨ। ਲਗਭਗ ਇਕ ਸਾਲ ਪਹਿਲਾਂ ਰਾਵਲਪਿੰਡੀ ਮੈਟ੍ਰੋਪੋਲੀਅਨ ਕਾਰਪੋਰੇਸ਼ਨ ਨੇ ਇਸ ਇਮਾਰਤ ਸਮੇਤ ਸੱਤਾਂ ਹਿੰਦੂ ਮੰਦਰਾਂ ਦੇ ਨਵੀਨੀਕਰਨ ਕਰਵਾਉਣ ਦਾ ਐਲਾਨ ਕੀਤਾ ਸੀ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਕ ਸਾਲ ਬੀਤ ਜਾਣ ਦੇ ਬਾਵਜੂਦ ਇਸ ਸਬੰਧੀ ਇਕ ਵੀ ਹਵੇਲੀ ਜਾਂ ਮੰਦਰਾਂ ’ਤੇ ਕੁਝ ਵੀ ਨਹੀਂ ਕੀਤਾ ਗਿਆ।
ਰਾਵਲਪਿੰਡੀ ਦੇ ਭਾਰੀ ਭੀੜ ਵਾਲੀਆਂ ਗਲੀਆਂ ’ਚ ਸਥਿਤੀ 130 ਸਾਲ ਪੁਰਾਣੀ ਇਸ ਹਵੇਲੀ ਨੂੰ ਇਕ ਸਿੱਖ ਰਾਜਨੀਤਿਕ ਵਿਅਕਤੀ ਸੁਜਾਨ ਸਿੰਘ ਨੇ ਬਣਾਇਆ ਸੀ। ਸਰਕਾਰ ਨੇ ਕੁਝ ਸਾਲ ਪਹਿਲਾਂ ਇਸ ਹਵੇਲੀ ਵਿਚ ਫ਼ਾਤਿਮਾ ਜਿੰਹਾ ਵੁਮੈਨ ਯੂਨੀਵਰਸਿਟੀ ਵਿਚ ਬਦਲ ਦਿੱਤਾ ਸੀ। ਜਿਸ ਵਿਚ ਔਰਤਾਂ ਦੇ ਲਈ ਸਭਿਆਚਾਰਕ , ਵਿਰਾਸਤ ਅਤੇ ਆਰਚੀਟੈਕਟ ਸਕੂਲ ਸ਼ੁਰੂ ਕਰਨ ਦੀ ਯੋਜਨਾ ਸੀ, ਪਰ ਬਾਅਦ ’ਚ ਇਹ ਯੋਜਨਾ ਨੂੰ ਰੱਦ ਕਰ ਦਿੱਤਾ ਗਿਆ। ਇਸ ਹਵੇਲੀ ਵਿਚ 45 ਕਮਰੇ ਹਨ ਅਤੇ ਦਰਵਾਜ਼ੇ ਅਤੇ ਖਿੜਕੀਆਂ ਤੇ ਕਸ਼ਮੀਰੀ ਲੱਕੜ ਨਾਲ ਕੰਮ ਕਰਵਾਇਆ ਗਿਆ ਹੈ।
ਇਸ ਸਬੰਧੀ ਰਾਵਲਪਿੰਡੀ ਮੈਟ੍ਰੋਪੋਲੀਅਨ ਕਾਰਪੋਰੇਸ਼ਨ ਦੇ ਇਕ ਅਧਿਕਾਰੀ ਦੇ ਅਨੁਸਾਰ ਅਪ੍ਰੈਲ ਤੋਂ ਅਗਸਤ 2022 ਤੱਕ ਸਰਕਾਰ ’ਚ ਕਈ ਤਰ੍ਹਾਂ ਦੇ ਬਦਲਾਅ ਹੋਣ ਦੇ ਕਾਰਨ ਇਸ ਹਵੇਲੀ ਦੇ ਸੱਤਾਂ ਮੰਦਰਾਂ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਦੂਜਾ ਕੁਝ ਮੁਸਲਿਮ ਨੇਤਾ ਮੰਦਰਾਂ ਦੇ ਨਵੀਨੀਕਰਨ ਦਾ ਵਿਰੋਧ ਕਰ ਰਹੇ ਹਨ। ਕਾਰਪੋਰੇਸ਼ਨ ਦੇ ਬੈਂਕ ਖਾਤੇ ਵੀ ਕਿਸੇ ਕਾਰਨ ਸੀਲ ਕਰ ਦਿੱਤੇ ਗਏ ਸੀ। ਜਿਸ ਕਾਰਨ ਇਹ ਕੰਮ ਨੂੰ ਰੱਦ ਕੀਤਾ ਗਿਆ ਸੀ।ਅਧਿਕਾਰੀ ਅਜਮਦ ਹੁਸੈਨ ਦੇ ਅਨੁਸਾਰ ਹੁਣ ਫਿਰ ਤੋਂ ਇਸ ਹਵੇਲੀ ਅਤੇ ਮੰਦਰਾਂ ਦੇ ਨਵੀਨੀਕਰਨ ਦੇ ਕਾਰਨ ਸਰਕਾਰ ਦੇ ਆਦੇਸ਼ਾਂ ਨੂੰ ਇੰਤਜ਼ਾਰ ਕੀਤਾ ਜਾ ਰਿਹਾ ਹੈ ।

Comment here