ਲਾਹੌਰ-ਇਥੋਂ ਦੀ ਪੁਲਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ 26 ਸਾਲਾ ਮਸ਼ਹੂਰ ਸਟੇਜ ਡਾਂਸਰ ਦਾ ਉਸ ਦੇ ਸਾਬਕਾ ਪਤੀ ਨੇ ਕਥਿਤ ਤੌਰ ‘ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਨੂੰ ਪੰਜਾਬ ਦੇ ਹਾਫਿਜਾਬਾਦ ਜ਼ਿਲ੍ਹੇ ਵਿਚ ਵਾਪਰੀ। ਪੁਲਸ ਮੁਤਾਬਕ ਮੁਲਤਾਨ ਜ਼ਿਲ੍ਹੇ ਦੀ ਇਕ ਸਟੇਜ ਡਾਂਸਰ ਮੁਨਾਜਾ ਮੁਲਤਾਨੀ ਉਰਫ ਆਸ਼ੀ ਸੋਮਵਾਰ ਨੂੰ ਹਾਫਿਜਾਬਾਦ ਸ਼ਹਿਰ ਵਿਚ ਆਪਣੇ ਘਰ ਵਿਚ ਸੀ, ਉਦੋਂ ਉਸ ਦਾ ਸਾਬਕਾ ਪਤੀ ਜੁਬੈਰ ਆਪਣੇ 5 ਸਾਥੀਆਂ ਨਾਲ ਉਸ ਦੇ ਘਰ ਵਿਚ ਦਾਖ਼ਲ ਹੋ ਗਿਆ ਅਤੇ ਉਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।
ਮੁਲਤਾਨੀ ਦੀ ਮਾਂ ਸ਼ਾਹਿਦਾ ਬੀਬੀ ਨੇ ਪੁਲਸ ਨੂੰ ਦੱਸਿਆ ਕਿ ਜੁਬੈਰ ਅਤੇ ਮੁਲਤਾਨੀ ਦਾ ਇਕ ਪੁੱਤਰ ਵੀ ਹੈ। ਉਨ੍ਹਾਂ ਕਿਹਾ ਕਿ ਜੁਬੈਰ ਨੇ ਪਿਛਲੇ ਸਾਲ ਮੁਨਾਜਾ ਮੁਲਤਾਨੀ ਨੂੰ ਤਲਾਕ ਦੇ ਦਿੱਤਾ ਸੀ ਅਤੇ ਉਹ ਬੱਚੇ ਦੀ ਕਸਟਡੀ ਦੀ ਮੰਗ ਕਰ ਰਿਹਾ ਸੀ। ਜੁਬੈਰ ਨੇ ਮੁਲਤਾਨੀ ਨੂੰ ਸਟੇਜ ਡਾਂਸਿੰਗ ਨਾ ਛੱਡਣ ਕਾਰਨ ਤਲਾਕ ਦੇ ਦਿੱਤਾ ਸੀ। ਪੁਲਸ ਮੁਤਾਬਕ ਜੁਬੈਰ ਅਤੇ 5 ਹੋਰ ਲੋਕਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਇਕ ਪੁਲਸ ਟੀਮ ਦਾ ਗਠਨ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਉਸ ਦੇ ਕਾਤਲਾਂ ਨੇ ਉਸ ਦੇ ਚਿਹਰੇ ‘ਤੇ ਗੋਲੀ ਮਾਰੀ।
ਪਾਕਿ ‘ਚ ਸਾਬਕਾ ਪਤੀ ਨੇ ਮਹਿਲਾ ਡਾਂਸਰ ਨੂੰ ਮਾਰੀ ਗੋਲੀ

Comment here