ਅਪਰਾਧਸਿਆਸਤਖਬਰਾਂਦੁਨੀਆ

ਪਾਕਿ ’ਚ ਸਮਲਿੰਗੀ ਕਾਰਕੁੰਨ ਨਾਲ ਹੋਇਆ ਜਬਰ-ਜ਼ਿਨਾਹ

ਕਰਾਚੀ-ਲੰਘੇ ਦਿਨੀਂ ਕਰਾਚੀ ਬਚਾਓ ਤਹਿਰੀਕ ਦੇ ਬੈਨਰ ਹੇਠ ਹੋਏ ‘ਪੀਪਲਜ਼ ਕਲਾਈਮੇਟ ਮਾਰਚ’ ਦੇ ਆਯੋਜਕਾਂ ਨੇ ਕਿਹਾ ਕਿ ਮਾਰਚ ਬਾਰੇ ਜਾਣਕਾਰੀ ਹਾਸਲ ਕਰਨ ਆਏ ਕੁਝ ਲੋਕਾਂ ਨੇ ਮਾਰਚ ਦੀ ਇਕ ਆਯੋਜਕ ਨੂੰ ਬੀਤੇ ਸ਼ਨੀਵਾਰ ਨੂੰ ਅਗਵਾ ਕਰ ਲਿਆ ਅਤੇ ਉਸ ਨਾਲ ਜ਼ਬਰ-ਜ਼ਿਨਾਹ ਕੀਤਾ। ਕਰਾਚੀ ਵਿਚ ਕੰਮਕਾਜੀ ਵਰਗ ਦੀਆਂ ਬਸਤੀਆਂ ਅਤੇ ਬਾਜ਼ਾਰਾਂ ਨੂੰ ਢਾਹੁਣ ਤੋਂ ਰੋਕਣ ਸਬੰਧੀ ਇਕ ਮੁਹਿੰਮ ਦੀ ਸਰਗਰਮ ਕਾਰਕੁਨ ਇਕ ਪਾਕਿਸਤਾਨੀ ਸਮਲਿੰਗੀ ਨੂੰ ਇੱਥੇ ਹੋਣ ਵਾਲੇ ਜਲਵਾਯੂ ਮਾਰਚ ਤੋਂ ਇਕ ਦਿਨ ਪਹਿਲਾਂ ਕਥਿਤ ਤੌਰ ’ਤੇ ਅਗਵਾ ਕਰਕੇ ਉਸ ਨਾਲ ਜਬਰ-ਜ਼ਿਨਾਹ ਕੀਤਾ ਗਿਆ। ਸ਼ਹਿਰ ’ਚ
ਕੇ.ਬੀ.ਟੀ. ਨੇ ਇਕ ਟਵੀਟ ਵਿਚ ਕਿਹਾ ਕਿ ਇਹ ਘਟਨਾ ਉਦੋਂ ਵਾਪਰੀ, ਜਦੋਂ ਸਮਲਿੰਗੀ ਕਾਰਕੁਨ ਮਾਰਚ ਤੋਂ ਇਕ ਦਿਨ ਪਹਿਲਾਂ ਸੰਗਠਨਾਤਮਕ ਮੀਟਿੰਗ ਵਿਚ ਸ਼ਾਮਲ ਹੋਣ ਤੋਂ ਬਾਅਦ ਨਜੀਮਾਬਾਦ ਵਿਚ ਆਪਣੇ ਘਰ ਪਰਤ ਰਹੀ ਸੀ। ਪੀੜਤਾ ਨੂੰ ਅਗਵਾ ਕਰਨ ਤੋਂ ਬਾਅਦ ਉਸ ਨਾਲ ਜ਼ਬਰ-ਜ਼ਿਨਾਹ ਕੀਤਾ ਗਿਆ। ਕੇ.ਬੀ.ਟੀ. ਨੇ ਦੋਸ਼ ਲਾਇਆ ਕਿ ਪੁਲਸ ਪੀੜਤਾ ਖ਼ਿਲਾਫ਼ ਹਿੰਸਾ ਵਿਚ ਸ਼ਾਮਲ ਸੀ। ਜੈਂਡਰ ਇੰਟਰਐਕਟਿਵ ਅਲਾਇੰਸ (ਜੀ.ਆਈ.ਏ.) ਵਿਚ ’ਹਿੰਸਾ ਮਾਮਲਿਆਂ ਦੀ ਪ੍ਰਬੰਧਕ’ ਸ਼ਹਿਜ਼ਾਦੀ ਰਾਏ ਨੇ ਮੀਡੀਆ ਨੂੰ ਦੱਸਿਆ ਕਿ ਕੇ.ਬੀ.ਟੀ. ਵਰਕਰ ”ਬਹੁਤ ਡਰੀ ਹਈ ਹੈ ਅਤੇ ਉਹ ਸ਼ਿਕਾਇਤ ਦਰਜ ਨਹੀਂ ਕਰਾਉਣਾ ਚਾਹੁੰਦਾ ਸੀ।’ ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਦੇ ਦਫ਼ਤਰ ਵੱਲੋਂ ਕੀਤੇ ਟਵੀਟ ਅਨੁਸਾਰ ਸ਼ਾਹ ਨੇ ਇਸ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਪੁਲਸ ਦੇ ਇੰਸਪੈਕਟਰ ਜਨਰਲ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਹਨ। ਮਨੁੱਖੀ ਅਧਿਕਾਰ ਮੰਤਰਾਲਾ ਨੇ ਵੀ ਇਸ ਘਟਨਾ ਦਾ ਨੋਟਿਸ ਲਿਆ ਹੈ ਅਤੇ ਕਿਹਾ ਕਿ ਉਸ ਦੇ ਸਮਲਿੰਗੀ ਅਧਿਕਾਰ ਮਾਹਿਰ ਪੀੜਤਾ ਦੇ ਮਾਪਿਆਂ ਦੇ ਸੰਪਰਕ ਵਿਚ ਹਨ।

Comment here