ਪੇਸ਼ਾਵਰ-ਪਾਕਿਸਤਾਨ ਦੀ ਸਰਕਾਰ ਭ੍ਰਿਸ਼ਟਾਚਾਰ ਦੇ ਵੱਡੇ ਮਾਮਲਿਆਂ ਨਾਲ ਉਲਝੀ ਹੋਈ ਹੈ, ਅਜਿਹੇ ਵਿੱਚ ਪਾਕਿਸਤਾਨ ਦੇ ਰਾਸ਼ਟਰੀ ਜਵਾਬਦੇਹੀ ਬਿਊਰੋ, ਐੱਨ.ਏ.ਬੀ., ਦੇ ਪ੍ਰਧਾਨ ਨਿਆਮੂਰਤੀ ਜਾਵੇਦ ਇਕਬਾਲ ਨੇ ਕਿਹਾ ਕਿ ਬਿਊਰੋ ਦੇ ਕੋਲ ਦੇਸ਼ ’ਚ ਵੱਡੀ ਭ੍ਰਿਸ਼ਟ ਮੱਛੀਆਂ ਵਲੋਂ ‘ਫਾਲੂਦਾ ਵਾਲੇ’, ‘ਛਾਬੜੀ ਵਾਲੇ’ ਅਤੇ ਪਾਪੜਾਂ ਵਾਲੇ ਦੇ ਨਾਂ ਤੋਂ ਫਰਜ਼ੀ ਖਾਤੇ ਖੋਲ੍ਹ ਕੇ ਅਰਬਾਂ ਰੁਪਏ ਦੀ ਮਨੀ ਲਾਂਡਰਿੰਗ ਦੇ ਠੋਸ ਸਬੂਤ ਹਨ। ਪ੍ਰਧਾਨ ਨੇ ਦਫ਼ਤਰ ’ਚ ਬਿਊਰੋ ਦੇ ਸਮੁੱਚਾ ਪ੍ਰਦਰਸ਼ਨ ਕੀਤਾ। ਸਮੀਖਿਆ ਲਈ ਆਯੋਜਿਤ ਬੈਠਕ ਦੀ ਅਗਵਾਈ ਤੋਂ ਬਾਅਦ ਦ ਨੇਸ਼ਨ ਕੋਲ ਇਹ ਖ਼ੁਲਾਸਾ ਕੀਤਾ। ਪ੍ਰਧਾਨ ਨੇ ਕਿਹਾ ਕਿ ਬਿਊਰੋ ਕਾਨੂੰਨ ਦੇ ਮੁਤਾਬਕ ਸਾਰੇ ਉਪਲੱਬਧ ਸਾਧਨਾਂ ਦੀ ਵਰਤੋਂ ਕਰਕੇ ਵੱਡੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਸਿੱਟੇ ਦੇ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਐੱਨ.ਏ.ਬੀ ਨੇ ਸੀਨੀਅਰ ਸੁਪਰਵਾਈਜ਼ਰ ਅਧਿਕਾਰੀਆਂ ਦੇ ਸਮੂਹਿਕ ਅਨੁਭਵ ਦਾ ਲਾਭ ਲੈਣ ਲਈ ਇਕ ਸੰਯੁਕਤ ਜਾਂਚ ਦਲ ਸੀ.ਆਈ.ਟੀ. ਦਾ ਗਠਨ ਕੀਤਾ ਹੈ, ਜਿਸ ’ਚ ਨਿਰਦੇਸ਼ਕ, ਉਪ ਨਿਰਦੇਸ਼ਕ, ਜਾਂਚ ਅਧਿਕਾਰੀ, ਕਾਨੂੰਨੀ ਸਲਾਹਕਾਰ ਅਤੇ ਮਾਲੀਆ ਵਿਭਾਗ ਦੇ ਮਾਹਰਾਂ ਦੀਆਂ ਸੇਵਾਵਾਂ ਵੀ ਸ਼ਾਮਲ ਹਨ। ਪਾਕਿਸਤਾਨ ਦੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੇ ਵਿੱਤੀ ਅਪਰਾਧ ਅਤੇ ਗੈਰਕਾਨੂੰਨੀ ਤਬਾਦਲੇ ਰੋਕਣ ਲਈ ਐਂਟੀ-ਮਨੀ ਲਾਂਡਰਿੰਗ ਸੈੱਲ ਵੀ ਪਿਛਲੇ ਦਿਨੀ ਸਥਾਪਿਤ ਕੀਤਾ ਹੈ।
ਪਾਕਿ ਚ ਵੱਡੇ ਮਨੀ ਲਾਂਡਰਿੰਗ ਮਾਮਲਿਆਂ ਬਾਰੇ ਐਨ ਏ ਬੀ ਵਲੋਂ ਵੱਡੇ ਖੁਲਾਸੇ

Comment here