ਅਪਰਾਧਸਿਆਸਤਖਬਰਾਂਦੁਨੀਆ

ਪਾਕਿ ’ਚ ਲੁਟੇਰਿਆਂ ਨੇ ਦੋ ਔਰਤਾਂ ਦੀ ਪੱਤ ਲੁੱਟੀ

ਇਸਲਾਮਾਬਾਦ-ਪਾਕਿਸਤਾਨ ਵਿਚ ਅਪਰਾਧੀਆਂ ਦੋ ਬੋਲਬਾਲਾ ਹੈ।ਪਾਕਿਸਤਾਨ ਦੇ ਜ਼ਿਲ੍ਹਾ ਵੇਹੜੀ ਅਧੀਨ ਪਿੰਡ ਬੂਰੇਵਾਲਾ ’ਚ ਤੜਕਸਾਰ ਲੁਟੇਰਿਆਂ ਨੇ ਘਰ ਨੂੰ ਲੁੱਟਣ ਦੇ ਨਾਲ-ਨਾਲ ਪਰਿਵਾਰ ਦੇ ਮੈਂਬਰਾਂ ਨੂੰ ਕੈਦ ਕਰ ਕੇ ਦੋ ਔਰਤਾਂ ਦੀ ਪੱਤ ਲੁੱਟੀ। ਸੂਤਰਾਂ ਅਨੁਸਾਰ ਚੱਕ 303 ਈ. ਬੀ. ਬੂਰੇਵਾਲਾ ਜਿੱਥੇ ਇਹ ਘਟਨਾ ਵਾਪਰੀ, ਵਿਚ ਹਥਿਆਰਾਂ ਨਾਲ ਲੈਸ ਬਦਮਾਸ਼ਾਂ ਨੇ ਘਰ ’ਚ ਦਾਖ਼ਲ ਹੋ ਕੇ ਦੋ ਭਰਾਵਾਂ ਦੀਆਂ ਪਤਨੀਆਂ ਨਾਲ ਉਨ੍ਹਾਂ ਦੇ ਨਾਬਾਲਗ ਬੱਚਿਆਂ ਤੇ ਹੋਰ ਮੈਂਬਰਾਂ ਨੂੰ ਰੱਸੀ ਨਾਲ ਬੰਨ੍ਹ ਕੇ ਉਨ੍ਹਾਂ ਦੇ ਸਾਹਮਣੇ ਹੀ ਜਬਰ-ਜਿਨਾਹ ਕੀਤਾ। ਅਣਪਛਾਤੇ ਬਦਮਾਸ਼ ਘਰ ’ਚੋਂ ਸੋਨੇ ਦੇ ਜੇਵਰ ਤੇ 50 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਭੱਜ ਗਏ।

Comment here