ਲਾਹੌਰ-ਪਾਕਿਸਤਾਨ ਵਿਚ ਆਰਥਿਕ ਮੰਦੀ ਕਾਰਨ ਖਾਸ ਕਰ ਘੱਟ ਗਿਣਤੀਆਂ ਦੇ ਲੋਕ ਪਰੇਸ਼ਾਨ ਹਨ। ਤਾਜ਼ਾ ਖ਼ਬਰ ਮੁਤਾਬਕ ਸਿੰਧ ਸੂਬੇ ਦੀ ਤਹਿਸੀਲ ਬਦੀਨ ‘ਚ ਕੱਟੜਪੰਥੀਆਂ ਵਲੋਂ ਇਕ ਮਹੀਨੇ ਦਾ ਰਾਸ਼ਨ ਦੇਣ ਦਾ ਲਾਲਚ ਦੇ ਕੇ 150 ਹਿੰਦੂ ਪਰਿਵਾਰਾਂ ਦਾ ਧਰਮ ਪਰਿਵਰਤਨ ਕਰਵਾਇਆ ਗਿਆ। ਇਹਨਾਂ ਪਰਿਵਾਰਾਂ ਤੋਂ ਇਲਾਵਾ ਜ਼ਿਲ੍ਹਾ ਮੀਰਪੁਰ ਖ਼ਾਸ ਤੋਂ 15 ਸਾਲ ਦੀ ਰਾਣੀ, ਉਮਰਕੋਟ ਦੇ ਪਿੰਡ ਅਮਰਕੋਏ ਦੀ 12 ਸਾਲ ਦੀ ਦਾਦਲੀ ਓਦ ਨੂੰ ਵੀ ਅਗਵਾ ਕਰਨ ਤੋਂ ਬਾਅਦ ਇਸਲਾਮ ਕਬੂਲ ਕਰਵਾਇਆ ਗਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪਿਛਲੇ ਹਫ਼ਤੇ ਦੌਰਾਨ 13 ਸਾਲ ਦੀ ਨਾਬਾਲਗ ਕੁੜੀ ਕਿਨਜ਼ਾ, ਸ਼ਾਂਤੀ ਕੋਹਲੀ, ਮਰੀਅਮ ਕੋਹਲੀ, ਸਨਮ ਮੇਘਵਾਰ, ਰਾਧਿਕਾ ਮਾਰਵਾੜੀ ਅਤੇ ਏਕਤਾ ਕੁਮਾਰੀ ਨੂੰ ਅਗਵਾ ਕਰਕੇ ਉਨ੍ਹਾਂ ਨੂੰ ਇਸਲਾਮ ਕਬੂਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਪਿਛਲੇ ਮਹੀਨੇ ਦੌਰਾਨ ਦੋ ਹਿੰਦੂਆਂ ਲਵ ਮੇਘਾਵਰ, ਅਕਬਰ ਰਾਮ ਅਤੇ 5 ਇਸਾਈਆਂ ਮਲਿਕ ਇਜਾਜ਼, ਆਕਾਸ਼ ਮਸੀਹ, ਅਹਿਸਾਨ ਬੂਟਾ ਅਤੇ ਸਲੀਮ ਮਸੀਹ ਵਿਰੁੱਧ ਕੁਫ਼ਰ ਕਾਨੂੰਨ ਅਧੀਨ ਮਾਮਲਾ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਸਾਗਰ ਕੁਮਾਰ, ਅਮਰ ਦੇਵੀ, ਆਦੇਸ਼ ਕੁਮਾਰ, ਡਾ. ਲਾਜਪਤ ਰਾਏ, ਅਵਿਨਾਸ਼ ਕੁਮਾਰ ਸਮੇਤ 13 ਹਿੰਦੂਆਂ ਨੂੰ ਫਿਰੌਤੀ ਲਈ ਅਗਵਾ ਕੀਤਾ ਗਿਆ। ਇਹ ਸਿਲਸਿਲਾ ਖਤਮ ਨਾ ਹੋਇਆ ਤਾਂ ਘੱਟ ਗਿਣਤੀ ਭਾਈਚਾਰਾ ਬਿਲਕੁਲ ਖਤਮ ਹੋ ਜਾਵੇਗਾ।
Comment here