ਅਜਬ ਗਜਬਸਿਆਸਤਖਬਰਾਂ

ਪਾਕਿ ’ਚ ਰਹੱਸਮਈ ਬੀਮਾਰੀ ਨਾਲ 32 ਲੋਕਾਂ ਦੀ ਹੋਈ ਮੌਤ

ਕਰਾਚੀ-ਪਾਕਿਸਤਾਨ ਵਿੱਚ ਆਰਥਿਕ ਸਥਿਤੀ ਡਾਂਵਾਡੋਲ ਹੈ। ਉਥੋਂ ਦੇ ਲੋਕ ਮਹਿੰਗਾਈ ਨੂੰ ਲੈ ਕੇ ਡਾਹਢੇ ਪਰੇਸ਼ਾਨ ਹਨ। ਪਰ ਹੁਣੇ ਜਿਹੇ ਇਕ ਹੋਰ ਆਫਤ ਦੀ ਖਬਰ ਸਾਹਮਣੇ ਆਈ ਹੈ। ਕਰਾਚੀ ਦੇ ਕੇਮਾਰੀ ਇਲਾਕੇ ਵਿੱਚ ਇਕ ਰਹੱਸਮਈ ਬੀਮਾਰੀ ਨਾਲ 14 ਬੱਚਿਆਂ ਸਣੇ 18 ਲੋਕਾਂ ਦੀ ਮੌਤ ਹੋ ਗਈ, ਜਿਸ ਕਾਰਨ ਉਥੋਂ ਦੇ ਲੋਕ ਬਹੁਤ ਸਹਿਮੇ ਹੋਏ ਹਨ। ਪਾਕਿਸਤਾਨ ਦੇ ਇਕ ਦੱਖਣੀ ਬੰਦਰਗਾਹ ਸ਼ਹਿਰ ਵਿੱਚ ਸਿਹਤ ਅਧਿਕਾਰੀ ਅਜੇ ਵੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲਗਾ ਸਕੇ। ਸਿਹਤ ਸੇਵਾਵਾਂ ਦੇ ਡਾਇਰੈਕਟਰ ਅਬਦੁਲ ਹਮੀਦ ਜੁਮਾਨੀ ਨੇ ਸ਼ੁੱਕਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਕਿ ਕੇਮਾਰੀ ਦੇ ਮਾਵਾਚ ਗੋਥ ਇਲਾਕੇ ‘ਚ 10 ਤੋਂ 25 ਜਨਵਰੀ ਦਰਮਿਆਨ ਰਹੱਸਮਈ ਬੀਮਾਰੀ ਨਾਲ 18 ਲੋਕਾਂ ਦੀ ਮੌਤ ਹੋ ਗਈ। ਇਸ ਸਿਲਸਿਲੇ ਵਿੱਚ ਉਪ ਕਮਿਸ਼ਨਰ ਦੇ ਹੁਕਮ ’ਤੇ ਇਕ ਫੈਕਟਰੀ ਮਾਲਕ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਗਿਆ ਹੈ। ਇਸ ਖੇਤਰ ਵਿੱਚ ਸੰਚਾਲਿਤ 3 ਫੈਕਟਰੀਆਂ ਤੋਂ ਸੋਇਆਬੀਨ ਦੇ ਨਮੂਨੇ ਲਏ ਗਏ ਹਨ ਅਤੇ ਲੱਗਦਾ ਹੈ ਕਿ ਮੌਤ ਦਾ ਕਾਰਨ ਸੋਇਆ ਐਲਰਜੀ ਹੋ ਸਕਦੀ ਹੈ।
ਪਾਕਿਸਤਾਨ ਦੀ ਸਿਹਤ ਟੀਮ ਹੈਰਾਨ
ਅਬਦੁਲ ਹਮੀਦ ਜੁਮਾਨੀ ਨੇ ਕਿਹਾ ਕਿ ਇਕ ਸਿਹਤ ਟੀਮ ਅਜੇ ਵੀ ਇਨ੍ਹਾਂ ਮੌਤਾਂ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੰਮ ਕਰ ਰਹੀ ਹੈ ਪਰ ਸਾਨੂੰ ਸ਼ੱਕ ਹੈ ਕਿ ਇਹ ਸਮੁੰਦਰ ਜਾਂ ਪਾਣੀ ਨਾਲ ਸਬੰਧਤ ਹੋ ਸਕਦਾ ਹੈ ਕਿਉਂਕਿ ਗੋਥ (ਪਿੰਡ) ਜਿੱਥੇ ਇਹ ਮੌਤਾਂ ਹੋਈਆਂ ਹਨ, ਉਹ ਤੱਟਵਰਤੀ ਖੇਤਰ ਦੇ ਬਹੁਤ ਨੇੜੇ ਹੈ। ਮਾਵਾਚ ਗੋਥ ਝੁੱਗੀ-ਝੌਂਪੜੀਆਂ ਵਾਲਾ ਇਕ ਇਲਾਕਾ ਹੈ, ਜਿੱਥੇ ਲੋਕ ਜ਼ਿਆਦਾਤਰ ਦਿਹਾੜੀਦਾਰ ਮਜ਼ਦੂਰ ਜਾਂ ਮਛੇਰੇ ਹਨ।
ਇਹ ਹਨ ਬਿਮਾਰੀ ਦੇ ਲੱਛਣ
ਜੁਮਾਨੀ ਨੇ ਦੱਸਿਆ ਕਿ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਪੁਸ਼ਟੀ ਕੀਤੀ ਹੈ ਕਿ ਮਰਨ ਤੋਂ ਪਹਿਲਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਤੇਜ਼ ਬੁਖਾਰ, ਗਲ਼ੇ ‘ਚ ਸੋਜ ਅਤੇ ਸਾਹ ਲੈਣ ‘ਚ ਮੁਸ਼ਕਿਲ ਹੋਈ ਸੀ। ਅਧਿਕਾਰੀ ਨੇ ਦੱਸਿਆ ਕਿ ਕੁਝ ਲੋਕਾਂ ਨੇ ਇਹ ਵੀ ਸ਼ਿਕਾਇਤ ਕੀਤੀ ਹੈ ਕਿ ਪਿਛਲੇ 2 ਹਫਤਿਆਂ ਤੋਂ ਖੇਤਰ ਤੋਂ ਅਜੀਬ ਬਦਬੂ ਆ ਰਹੀ ਹੈ। ਕੇਮਾਰੀ ਦੇ ਡਿਪਟੀ ਕਮਿਸ਼ਨਰ ਮੁਖਤਾਰ ਅਲੀ ਅਬਰੋ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਇਕ ਫੈਕਟਰੀ ਮਾਲਕ ਨੂੰ ਵੀ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਉਨ੍ਹਾਂ ਕਿਹਾ ਕਿ ਹਵਾ ਵਿੱਚ ਸੋਇਆਬੀਨ ਦੀ ਧੂੜ ਦੇ ਕਣ ਗੰਭੀਰ ਬੀਮਾਰੀਆਂ ਅਤੇ ਮੌਤਾਂ ਦਾ ਕਾਰਨ ਵੀ ਬਣ ਸਕਦੇ ਹਨ ਅਤੇ ਇਸ ਵਿੱਚ ਹਵਾ ਪ੍ਰਦੂਸ਼ਣ ਤੇ ਮੌਸਮ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ।

Comment here