ਸਿਆਸਤਖਬਰਾਂਚਲੰਤ ਮਾਮਲੇ

ਪਾਕਿ ‘ਚ ਯੂਕ੍ਰੇਨ ਯੁੱਧ ਕਾਰਨ ਆਵੇਗੀ ਭਿਆਨਕ ਭੁੱਖਮਰੀ-ਮਸੂਦ ਖਾਨ

ਇਸਲਾਮਾਬਾਦ-ਅਮਰੀਕਾ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਯੂਕ੍ਰੇਨ ਯੁੱਧ ਅਤੇ ਰੁਪਏ ਦੀ ਕੀਮਤ ਡਿੱਗਣ ਕਾਰਨ ਪਾਕਿਸਤਾਨ ‘ਚ ਖਾਧ ਸੰਕਟ ਪੈਦਾ ਹੋ ਗਿਆ ਹੈ ਅਤੇ ਦੇਸ਼ ਭਿਆਨਕ ਭੁੱਖਮਰੀ ਵੱਲ ਵਧ ਸਕਦਾ ਹੈ। ਇਨ੍ਹਾਂ ਅਧਿਕਾਰੀਆਂ ਨੇ ਕਿਹਾ ਕਿ ਯੂਕ੍ਰੇਨ ਯੁੱਧ, ਮਹਿੰਗਾਈ ਅਤੇ ਰੁਪਏ ਦੇ ਘਟਣ ਦੀ ਚਿੰਤਾ ਦਾ ਅਸਲੀ ਕਾਰਨ ਹੈ। ਪਾਕਿਸਤਾਨ ਦੇ ਅਮਰੀਕਾ ‘ਚ ਰਾਜਦੂਤ ਮਸੂਦ ਖਾਨ ਨੇ ਮੰਨਿਆ ਕਿ ਪਾਕਿਸਤਾਨ ਦੇ ਸਾਹਮਣੇ ਮੂੰਹ ਬਣਾਏ ਖੜ੍ਹੀਆਂ ਚੁਣੌਤੀਆਂ ਨੂੰ ‘ਇਕ ਜ਼ੋਰਦਾਰ ਤੂਫਾਨ’ ਕਰਾਰ ਦਿੱਤਾ। ਮਸੂਦ ਖਾਨ ਨੇ ਕਿਹਾ ਕਿ ਅਸੀਂ ਲੋਕ ਯੂਕ੍ਰੇਨ ਯੁੱਧ ਤੋਂ ਸਿੱਧੇ ਤੌਰ ‘ਤੇ ਪ੍ਰਭਾਵਿਤ ਹੋਏ ਹਾਂ। ਇਸ ਲਈ ਕਣਕ ਅਤੇ ਖਾਦਾਂ ਦੀ ਘਾਟ ਹੋ ਗਈ ਹੈ ਜੋ ਅਜੇ ਅਸੀਂ ਯੂਕ੍ਰੇਨ ਤੋਂ ਮੰਗਵਾਉਣੀਆਂ ਸਨ।
ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਤੋਂ ਉਭਰਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਉਦੋਂ ਦੇਸ਼ ‘ਚ ਭਿਆਨਕ ਹੜ੍ਹ ਆ ਗਿਆ। ਖਾਨ ਨੇ ਕਿਹਾ ਕਿ ਖੇਤੀ ਨਾ ਸਿਰਫ ਖਾਦ ਸੁਰੱਖਿਆ ਦੇ ਲਈ ਮਹੱਤਵਪੂਰਨ ਹੈ ਸਗੋਂ ਇਸ ਦੇ ਨਿਰਯਾਤ ਨਾਲ 4.4 ਡਾਲਰ ਦੀ ਆਮਦਨ ਵੀ ਹੋਈ। ਇਸ ਕਾਰਨ ਕਰਕੇ ਇਹ ਪਾਕਿਸਤਾਨ ਲਈ ਵੱਡਾ ਝਟਕਾ ਹੈ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਜਲਵਾਯੂ ਬਦਲਾਅ ਬਹੁਤ ਵੱਡੀ ਸਮੱਸਿਆ ਬਣ ਗਿਆ ਹੈ। ਪਾਕਿਸਤਾਨ ‘ਚ ਇਸ ਸਮੇਂ ਆਟੇ ਦਾ ਗੰਭੀਰ ਸੰਕਟ ਚੱਲ ਰਿਹਾ ਹੈ। ਪਾਕਿਸਤਾਨ ਦੇ ਕਈ ਇਲਾਕਿਆਂ ‘ਚ ਆਟੇ ਦੇ ਲਈ ਲੋਕ ਲੜ ਰਹੇ ਹਨ। ਇਹ ਨਹੀਂ ਜੋ ਆਟਾ ਬਾਜ਼ਾਰ ‘ਚ ਮਿਲ ਰਿਹਾ ਹੈ, ਉਸ ਦੇ ਭਾਅ ਆਸਮਾਨ ਛੂ ਰਹੇ ਹਨ। ਇਸ ਤੋਂ ਇਲਾਵਾ ਦੇਸ਼ ਦੇ ਡਿਫਾਲਟ ਹੋਣ ਦਾ ਖਤਰਾ ਮੰਡਰਾ ਰਿਹਾ ਹੈ।
ਅਮਰੀਕੀ ਸੰਸਥਾ ਯੂ.ਐੱਸ.ਐਡ ਦੀ ਅਧਿਕਾਰੀ ਸਟੀਵ ਰਯਨੇਕੀ ਨੇ ਕਿਹਾ ਕਿ ਇਹ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਅਤੇ ਆਰਥਿਕ ਹਿੱਤ ‘ਚ ਹਨ ਅਤੇ ਉਹ ਪਾਕਿਸਤਾਨ ‘ਚ ਹਾਲਤ ਦੀ ਨਿਗਰਾਨੀ ਕਰਨ। ਖਾਨ ਨੇ ਕਿਹਾ ਕਿ ਟੀਟੀਪੀ ਦੇ ਭਿਆਨਕ ਹਮਲੇ ਨਾਲ ਇਹ ਸਾਫ਼ ਹੋ ਗਿਆ ਹੈ ਕਿ ਅੱਤਵਾਦ ਦੇ ਖ਼ਿਲਾਫ਼ ਜੰਗ ਨੂੰ ਸਮਰਥਨ ਦੇਣਾ ਜ਼ਰੂਰੀ ਹੈ। ਦੱਸ ਦੇਈਏ ਕਿ ਕੰਗਾਲ ਹੋ ਚੁੱਕਾ ਪਾਕਿਸਤਾਨ ਚਾਹੁੰਦਾ ਹੈ ਕਿ ਟੀਟੀਪੀ ਦੇ ਖ਼ਿਲਾਫ਼ ਜੰਗ ਲੜਨ ਲਈ ਅਮਰੀਕਾ ਉਸ ਨੂੰ ਪੈਸੇ ਦੇਵੇ। ਉਧਰ ਕਈ ਮਾਹਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਜਾਣਬੁੱਝ ਕੇ ਟੀਟੀਪੀ ਨੂੰ ਵਾਧਾ ਦੇ ਰਿਹਾ ਹੈ ਤਾਂ ਜੋ ਅਮਰੀਕਾ ਤੋਂ ਅਰਬਾਂ ਡਾਲਰ ਦੀ ਮਦਦ ਹਾਸਲ ਕੀਤੀ ਜਾ ਸਕੇ।

Comment here