ਅਪਰਾਧਸਿਆਸਤਖਬਰਾਂ

ਪਾਕਿ ‘ਚ ਯੂਐਸਏਆਈਡੀ ਐਨ.ਜੀ.ਓ. ਦਾ ਅੱਤਵਾਦੀਆਂ ਨਾਲ ਸਬੰਧ

ਵਾਸ਼ਿੰਗਟਨ-ਅਮਰੀਕਾ ਦੇ ਇਕ ਚੋਟੀ ਦੇ ਸੰਸਦ ਮੈਂਬਰ ਨੇ ਦੋਸ਼ ਲਾਇਆ ਹੈ ਕਿ ਪਾਕਿਸਤਾਨ ਸਥਿਤ ਇਕ ਅਮਰੀਕੀ ਗੈਰ-ਸਰਕਾਰੀ ਸੰਗਠਨ (ਐੱਨ. ਜੀ. ਓ.) ਦੇ ਪਾਬੰਦੀਸ਼ੁਦਾ ਅੱਤਵਾਦੀ ਸਮੂਹਾਂ ਨਾਲ ਸਬੰਧ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਐਨਜੀਓ ਨੂੰ ਅਮਰੀਕੀ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਯੂਐਸਏਆਈਡੀ) ਤੋਂ ਵਿੱਤੀ ਸਹਾਇਤਾ ਪ੍ਰਾਪਤ ਹੈ। ਯੂਐਸਏਆਈਡੀ ਪ੍ਰਸ਼ਾਸਕ ਸਮੰਥਾ ਪਾਵਰ ਨੂੰ 24 ਜਨਵਰੀ ਨੂੰ ਲਿਖੇ ਇੱਕ ਪੱਤਰ ਵਿੱਚ ਐਮਪੀ ਮਾਈਕਲ ਮੈਕਕੌਲ ਨੇ ਉਸ ਦੁਆਰਾ ਲਗਾਏ ਗਏ ਦੋਸ਼ਾਂ ਦੀ ਪੂਰੀ ਜਾਂਚ ਤੱਕ ਸਬੰਧਤ ਐੱਨ. ਜੀ. ਓ ਨੂੰ ਸਹਾਇਤਾ ਮੁਅੱਤਲ ਕਰਨ ਦੀ ਮੰਗ ਕੀਤੀ ਹੈ।
ਮੈਕਕੌਲ ਅਮਰੀਕੀ ਪ੍ਰਤੀਨਿਧੀ ਸਭਾ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਚੇਅਰਮੈਨ ਹਨ। ਉਹਨਾਂ ਨੇ ਅੱਗੇ ਕਿਹਾ ਕਿ “ਇਨ੍ਹਾਂ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਹੋਣ ਤੱਕ, ਗੈਰ ਸਰਕਾਰੀ ਸੰਗਠਨ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤੀ ਜਾਣੀ ਚਾਹੀਦੀ ਹੈ,”। ਪੱਤਰ ਵਿੱਚ ਮੈਕਕੌਲ ਨੇ ਡੂੰਘੀ ਚਿੰਤਾ ਜ਼ਾਹਰ ਕੀਤੀ ਕਿ ਯੂਐਸਏਆਈਡੀ ਨੂੰ ਅੱਠ ਮਹੀਨੇ ਪਹਿਲਾਂ ਉਸਦੇ ਦਫਤਰ ਤੋਂ ਉਨ੍ਹਾਂ ਦੋਸ਼ਾਂ ਬਾਰੇ ਭਰੋਸੇਯੋਗ ਜਾਣਕਾਰੀ ਮਿਲੀ ਸੀ ਕਿ ਉਸਦੀ ਇੱਕ ਗ੍ਰਾਂਟ ਮੰਗਣ ਵਾਲੀਐੱਨ. ਜੀ. ਓ ਦੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਨਾਲ ਸਬੰਧ ਸਨ। ਮੈਕਕੌਲ ਨੇ ਕਿਹਾ ਕਿ ਅਕਤੂਬਰ 2021 ਵਿੱਚ ਯੂਐਸਏਆਈਡੀ ਨੇ ਓਸ਼ੀਅਨ ਫਰੇਟ ਰੀਇਮਬਰਸਮੈਂਟ ਪ੍ਰੋਗਰਾਮ ਦੇ ਤਹਿਤ ‘ਹੈਲਪਿੰਗ ਹੈਂਡ ਫਾਰ ਰਿਲੀਫ ਐਂਡ ਡਿਵੈਲਪਮੈਂਟ’ ਨੂੰ 1.10 ਲੱਖ ਡਾਲਰ ਦੀ ਮਦਦ ਮੁਹੱਈਆ ਕਰਵਾਈ ਸੀ। ਉਸਨੇ ਦੋਸ਼ ਲਗਾਇਆ ਕਿ ਇਹ ਸਹਾਇਤਾ ਲੰਬੇ ਸਮੇਂ ਤੋਂ ਲਗਾਏ ਜਾ ਰਹੇ ਗੰਭੀਰ ਦੋਸ਼ਾਂ ਦੇ ਬਾਵਜੂਦ ਦਿੱਤੀ ਗਈ ਹੈ ਕਿ ਐਚਐਚਆਰਡੀ ਦੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ, ਅੱਤਵਾਦੀ ਫੰਡਾਂ ਅਤੇ ਕੱਟੜਪੰਥੀ ਸਮੂਹਾਂ ਨਾਲ ਸਬੰਧ ਹਨ।
ਮੈਕਕੌਲ ਨੇ ਕਿਹਾ ਕਿ ਨਵੰਬਰ 2019 ਵਿੱਚ ਤਿੰਨ ਅਮਰੀਕੀ ਸੰਸਦ ਮੈਂਬਰਾਂ ਨੇ ਵਿਦੇਸ਼ ਵਿਭਾਗ ਨੂੰ ਇੱਕ ਖੁੱਲੇ ਪੱਤਰ ਵਿੱਚ ਐਚਐਚਆਰਡੀ ਦੇ ਅੱਤਵਾਦੀਆਂ ਨਾਲ ਸਬੰਧਾਂ ਦੀ ਜਾਂਚ ਦੀ ਮੰਗ ਕੀਤੀ ਸੀ।

Comment here