ਪੇਸ਼ਾਵਰ-ਇਥੋਂ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉੱਤਰ-ਪੱਛਮੀ ਪਾਕਿਸਤਾਨ ਦੇ ਪਹਾੜੀ ਖੇਤਰ ਵਿੱਚ ਇੱਕ ਯਾਤਰੀ ਵਾਹਨ ਦੇ ਖੱਡ ਵਿੱਚ ਡਿੱਗਣ ਕਾਰਨ ਇੱਕ ਪਰਿਵਾਰ ਦੇ ਦੋ ਬੱਚਿਆਂ ਸਮੇਤ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ 17 ਹੋਰ ਜ਼ਖ਼ਮੀ ਹੋ ਗਏ। ਬਚਾਅ ਕਾਰਜ ‘ਚ ਲੱਗੇ ਅਧਿਕਾਰੀਆਂ ਮੁਤਾਬਕ ਜ਼ਖਮੀਆਂ ‘ਚੋਂ ਚਾਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗੱਡੀ ਵਿੱਚ ਇੱਕੋ ਪਰਿਵਾਰ ਦੇ 25 ਲੋਕ ਸਵਾਰ ਸਨ ਅਤੇ ਅੱਪਰ ਦੀਰ ਤੋਂ ਚਿਤਰਾਲ ਜਾ ਰਹੇ ਸਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਵੀਰਵਾਰ ਨੂੰ ਲੋਵਾਰੀ ਟੋਪ ਨੇੜੇ ਕੋਚਨ ਗੋਲ ‘ਤੇ ਇਕ ਕਰਵ ‘ਤੇ ਡਰਾਈਵਰ ਨੇ ਵਾਹਨ ‘ਤੇ ਕੰਟਰੋਲ ਗੁਆ ਦਿੱਤਾ।

Comment here