ਅਪਰਾਧਸਿਆਸਤਖਬਰਾਂ

ਪਾਕਿ ’ਚ ਮਾਤਾ-ਪਿਤਾ ਨੂੰ ਸਾੜ ਵਾਲੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ

ਗੁਰਦਾਸਪੁਰ-ਬੀਤੇ ਸਾਲ 9 ਜੂਨ ਨੂੰ ਰਾਵਲਪਿੰਡੀ ’ਚ ਆਪਣੀ ਪਤਨੀ ਨਾਲ ਝਗੜਨ ਦੇ ਬਾਅਦ ਆਪਣੇ ਮਾਤਾ-ਪਿਤਾ ਨੂੰ ਤਸੀਹੇ ਦੇਣ ਅਤੇ ਬੇਰਹਿਮੀ ਨਾਲ ਹੱਤਿਆ ਕਰਨ ਵਾਲੇ ਦੋਸ਼ੀ ਨੂੰ ਵਧੀਕ ਜ਼ਿਲਾ ਤੇ ਸ਼ੈਸਨ ਜੱਜ ਨਤਾਸ਼ਾ ਸਲੀਮ ਨੇ ਉਮਰ ਕੈਦ ਦੀ ਸਜ਼ਾ ਸੁਣਾਈ। ਦੋਸ਼ੀ ਮੁਹੰਮਦ ਵਸੀਮ ਨੇ ਆਪਣੇ ਬਜ਼ੁਰਗ ਮਾਤਾ- ਪਿਤਾ ਨੂੰ ਤਸੀਹੇ ਵੀ ਦਿੱਤੇ ਅਤੇ ਬਾਅਦ ’ਚ ਉਨਾਂ ’ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਦੋਸ਼ੀ ਨੇ ਇਹ ਕਦਮ ਉਦੋਂ ਉਠਾਇਆ, ਜਦ ਉਸ ਦੀ ਪਤਨੀ ਸੱਸ, ਸਹੁਰੇ ਨਾਲ ਝਗੜਾ ਕਰਨ ਦੇ ਬਾਅਦ ਆਪਣੇ ਪੇਕੇ ਚਲੀ ਗਈ ਅਤੇ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾ। ਦੋਸ਼ੀ ਮੁਹੰਮਦ ਵਸੀਮ ਆਪਣੀ ਪਤਨੀ ਸਬੰਧੀ ਵਿਵਾਦ ਲਈ ਆਪਣੇ ਮਾਂ-ਬਾਪ ਨੂੰ ਦੋਸ਼ੀ ਮੰਨਦਾ ਸੀ।

Comment here