ਸਿਆਸਤਖਬਰਾਂਚਲੰਤ ਮਾਮਲੇ

ਪਾਕਿ ‘ਚ ਮਨਮੋਹਨ ਸਿੰਘ ਵਰਗੀ ਸ਼ਖਸੀਅਤ ਦੀ ਲੋੜ-ਆਤਿਫ

ਨਵੀਂ ਦਿੱਲੀ-ਪਾਕਿਸਤਾਨ ਪਿਛਲੇ ਕੁਝ ਹਫ਼ਤਿਆਂ ਤੋਂ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਆਟਾ, ਦਾਲਾਂ, ਤੇਲ ਅਤੇ ਗੈਸ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਪੈਟਰੋਲ 350 ਰੁਪਏ ਪ੍ਰਤੀ ਲੀਟਰ ਅਤੇ ਚੌਲ 200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੇ ਹਨ। ਅਜਿਹੇ ‘ਚ ਹੁਣ ਬੇਵੱਸ ਪਾਕਿਸਤਾਨ ਸਰਕਾਰ ਐਐਮਐੱਫ ਦੇ ਨਾਲ-ਨਾਲ ਆਪਣੇ ਕਈ ਮਿੱਤਰ ਦੇਸ਼ਾਂ ਤੋਂ ਮਦਦ ਦੀ ਅਪੀਲ ਕਰ ਰਹੀ ਹੈ। ਅਜਿਹੇ ‘ਚ ਪਾਕਿਸਤਾਨ ਦੀ ਸ਼ਾਹਬਾਜ਼ ਸ਼ਰੀਫ ਸਰਕਾਰ ਕੋਈ ਰਾਹ ਨਹੀਂ ਲੱਭ ਪਾ ਰਹੀ ਹੈ। ਵਿਰੋਧੀ ਧਿਰ ਪੂਰੀ ਤਰ੍ਹਾਂ ਹਮਲਾਵਰ ਹੋ ਗਈ ਹੈ।
ਬਿਜ਼ਨਸ ਟੂਡੇ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਅਰਥ ਸ਼ਾਸਤਰੀ ਸਰਕਾਰ ਨੂੰ ਸਲਾਹ ਦੇ ਰਹੇ ਹਨ ਕਿ ਆਰਥਿਕ ਸੰਕਟ ਨੂੰ ਦੂਰ ਕਰਨ ਲਈ ਭਾਰਤ ਤੋਂ ਸੁਝਾਅ ਮੰਗੇ ਜਾਣੇ ਚਾਹੀਦੇ ਹਨ। ਪਾਕਿਸਤਾਨੀ-ਅਮਰੀਕੀ ਆਰਥਿਕ ਮਾਮਲਿਆਂ ਦੇ ਮਾਹਿਰ ਨੇ ਇਸਲਾਮਾਬਾਦ ਨੂੰ ਸਲਾਹ ਦਿੱਤੀ ਹੈ ਕਿ ਉਸ ਨੂੰ ਆਰਥਿਕ ਮਾਮਲਿਆਂ ਨੂੰ ਸੁਲਝਾਉਣ ਲਈ ਭਾਰਤ ਵਾਂਗ ਯੋਗ ਵਿਅਕਤੀਆਂ ਨੂੰ ਨਿਯੁਕਤ ਕਰਨਾ ਚਾਹੀਦਾ ਹੈ। ਮਾਹਰ ਨੇ ਦਹਾਕੇ ਪਹਿਲਾਂ ਆਰਥਿਕ ਸੰਕਟ ਦੌਰਾਨ ਭਾਰਤ ਵੱਲੋਂ ਲਏ ਗਏ ਫੈਸਲਿਆਂ ਦੀ ਸ਼ਲਾਘਾ ਕੀਤੀ।
ਪ੍ਰਿੰਸਟਨ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਦੇ ਪ੍ਰੋਫੈਸਰ ਆਤਿਫ ਮੀਆਂ ਨੇ ਬਰੂਕਿੰਗਜ਼ ਇੰਸਟੀਚਿਊਟ ਵਿਚ ਇਕ ਪੈਨਲ ਚਰਚਾ ਵਿੱਚ ਪਾਕਿਸਤਾਨ ਸਰਕਾਰ ਨੂੰ ਸੁਝਾਅ ਦਿੱਤਾ। ਆਤਿਫ ਮੀਆਂ ਨੇ ਕਿਹਾ, ‘ਇਕ ਰਾਜਨੀਤਕ ਲੀਡਰਸ਼ਿਪ ਦਾ ਸਭ ਤੋਂ ਮਹੱਤਵਪੂਰਨ ਕੰਮ ਅਹਿਮ ਮੁੱਦਿਆਂ ਨਾਲ ਨਜਿੱਠਣ ਲਈ ਯੋਗ ਲੋਕਾਂ ਅਤੇ ਟੀਮ ਦੀ ਨਿਯੁਕਤੀ ਕਰਨਾ ਹੁੰਦਾ ਹੈ।’ ਤੁਹਾਨੂੰ ਦੱਸ ਦਈਏ ਕਿ ਇਨ੍ਹੀਂ ਦਿਨੀਂ ਪਾਕਿਸਤਾਨ ਦੇ ਵਿੱਤ ਮੰਤਰੀ ਦੀ ਤਿੱਖੀ ਆਲੋਚਨਾ ਹੋ ਰਹੀ ਹੈ।
ਚਰਚਾ ਦੌਰਾਨ ਆਤਿਫ ਮੀਆਂ ਨੇ ਭਾਰਤ ਦੀ ਜ਼ੋਰਦਾਰ ਤਾਰੀਫ਼ ਕੀਤੀ ਅਤੇ ਕਿਹਾ, “1990 ਦੇ ਦਹਾਕੇ ਵਿੱਚ ਭਾਰਤ ਸਰਕਾਰ ਇਹ ਗੱਲ ਸਮਝ ਗਈ ਸੀ ਕਿ ਦੇਸ਼ ਨੂੰ ਮੁੜ ਸੁਰਜੀਤ ਕਰਨ ਲਈ ਸਮਰੱਥ ਲੋਕਾਂ ਦੀ ਲੋੜ ਹੈ। ਉਹ ਕਿਸ ਨੂੰ ਲੈ ਕੇ ਆਏ, ਮਨਮੋਹਨ ਸਿੰਘ ਵਰਗੇ ਲੋਕ ਲਿਆਏ, ਜੋ ਬਹੁਤ ਹੁਨਰਮੰਦ ਅਤੇ ਸਤਿਕਾਰਯੋਗ ਲੋਕ ਸਨ।

Comment here