ਅਪਰਾਧਸਿਆਸਤਖਬਰਾਂ

ਪਾਕਿ ‘ਚ ਭਾਰਤੀ ਪ੍ਰੋਗਰਾਮ ਦਿਖਾਉਣ ਵਾਲੇ ਦੋ ਹੋਰ ਕੇਬਲ ਦਫ਼ਤਰ ਸੀਲ

ਇਸਲਾਮਾਬਾਦ-ਪਾਕਿਸਤਾਨ ‘ਚ ਇਲੈਕਟ੍ਰਾਨਿਕ ਮੀਡੀਆ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਨੇ ਟੀਵੀ ਚੈਨਲਾਂ ‘ਤੇ ਭਾਰਤੀ ਸਮੱਗਰੀ ਪ੍ਰਸਾਰਿਤ ਕਰਨ ਲਈ ਪੰਜਾਬ ਸੂਬੇ ‘ਚ ਦੋ ਹੋਰ ਕੇਬਲ ਆਪਰੇਟਰਾਂ ਦੇ ਦਫ਼ਤਰ ਬੁੱਧਵਾਰ ਨੂੰ ਸੀਲ ਕਰ ਦਿੱਤੇ। ਅਥਾਰਟੀ ਨੇ ਇੱਕ ਬਿਆਨ ‘ਚ ਕਿਹਾ ਕਿ ਮੁਲਤਾਨ ‘ਚ ਇਸ ਦੇ ਖੇਤਰੀ ਦਫ਼ਤਰ ਨੇ ਮੁਜ਼ੱਫਰਗੜ੍ਹ ਅਤੇ ਆਸ-ਪਾਸ ਦੇ ਖੇਤਰਾਂ ‘ਚ “ਅਚਨਚੇਤੀ ਜਾਂਚ” ਕੀਤੀ ਅਤੇ ਦੋ ਕੇਬਲ ਆਪਰੇਟਰਾਂ ਦੇ ਦਫ਼ਤਰਾਂ ਨੂੰ ਸੀਲ ਕਰ ਦਿੱਤਾ। ਉਸ ਨੇ ਕਿਹਾ ਕਿ ਇਹ ਕਾਰਵਾਈ ਪੀ.ਈ.ਐੱਮ.ਆਰ.ਏ ਦੇ ਨਿਰਦੇਸ਼ਾਂ ਦੇ ਨਾਲ-ਨਾਲ ਭਾਰਤੀ ਚੈਨਲਾਂ ਅਤੇ ਸਮੱਗਰੀ ਨੂੰ ਗੈਰ-ਕਾਨੂੰਨੀ ਰੂਪ ਨਾਲ ਪ੍ਰਸਾਰਿਤ ਕਰਨ ਦੇ ਸਬੰਧ ‘ਚ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਲਈ ਕੀਤੀ ਗਈ। ਪਿਛਲੇ ਹਫ਼ਤੇ ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ (ਪੇਮਰਾ) ਨੇ ਚਾਰ ਕੇਬਲ ਆਪਰੇਟਰਾਂ ਦੇ ਦਫ਼ਤਰਾਂ ਨੂੰ ਸੀਲ ਕਰ ਦਿੱਤਾ ਸੀ।

Comment here