ਅਪਰਾਧਸਿਆਸਤਖਬਰਾਂਦੁਨੀਆ

ਪਾਕਿ ’ਚ ਭਾਰਤੀ ਕੈਦੀਆਂ ਨੂੰ ਰਿਹਾਅ ਕਰਨ ਦੀ ਮੰਗ

ਭਾਰਤ ਨੇ 282 ਸਿਵਲ ਕੈਦੀਆਂ ਤੇ 73 ਮਛੇਰਿਆਂ ਦੀ ਸੂਚੀ ਸੌਂਪੀ
ਨਵੀਂ ਦਿੱਲੀ-ਬੀਤੇ ਦਿਨੀ ਭਾਰਤੀ ਵਿਦੇਸ਼ ਮੰਤਰਾਲਾ ਨੇ ਪਾਕਿਸਤਾਨ ਕੋਲੋਂ ਮੰਗ ਕੀਤੀ ਕਿ 356 ਭਾਰਤੀ ਮਛੇਰਿਆਂ ਅਤੇ 2 ਉਨ੍ਹਾਂ ਆਮ ਨਾਗਰਿਕ ਕੈਦੀਆਂ ਦੀ ਰਿਹਾਈ ਯਕੀਨੀ ਬਣਾਈ ਜਾਏ ਜਿਨ੍ਹਾਂ ਦੀ ਨਾਗਰਿਕਤਾ ਦੀ ਪਹਿਲਾਂ ਹੀ ਪੁਸ਼ਟੀ ਹੋ ਚੁੱਕੀ ਹੈ। ਮੰਤਰਾਲਾ ਨੇ ਪਾਕਿ ਸਰਕਾਰ ਨੂੰ ਇਹ ਬੇਨਤੀ ਦੋਵਾਂ ਦੇਸ਼ਾਂ ਦਰਮਿਆਨ ਮਛੇਰਿਆਂ ਅਤੇ ਆਮ ਸਿਵਲ ਕੈਦੀਆਂ ਦੀ ਸੂਚੀ ਦੇ ਅਦਾਨ-ਪ੍ਰਦਾਨ ਦੇ ਸੰਦਰਭ ਵਿਚ ਕੀਤੀ ਹੈ। ਦੋਵਾਂ ਦੇਸ਼ਾਂ ਦਰਮਿਆਨ 2008 ਵਿਚ ਇਕ ਸਮਝੌਤਾ ਹੋਇਆ ਸੀ, ਜਿਸ ਅਧੀਨ ਹਰ ਸਾਲ 1 ਜਨਵਰੀ ਅਤੇ 1 ਜੁਲਾਈ ਨੂੰ ਸੂਚੀਆਂ ਦਾ ਵਟਾਂਦਰਾ ਕੀਤਾ ਜਾਂਦਾ ਹੈ।
ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਭਾਰਤ ਨੇ ਪਾਕਿਸਤਾਨ ਦੇ 282 ਸਿਵਲ ਕੈਦੀਆਂ ਅਤੇ 73 ਮਛੇਰਿਆਂ ਦੀ ਸੂਚੀ ਪਾਕਿਸਤਾਨ ਨੂੰ ਸੌਂਪੀ ਹੈ। ਇਹ ਸਭ ਭਾਰਤ ਦੀ ਹਿਰਾਸਤ ਵਿਚ ਹਨ। ਇਸੇ ਤਰ੍ਹਾਂ ਪਾਕਿਸਤਾਨ ਨੇ ਆਪਣੀ ਹਿਰਾਸਤ ਵਿਚ ਰਹਿਣ ਵਾਲੇ 51 ਸਿਵਲ ਕੈਦੀਆਂ ਅਤੇ 577 ਮਛੇਰਿਆਂ ਦੀ ਸੂਚੀ ਭਾਰਤ ਨੂੰ ਸੌਂਪੀ ਹੈ।

Comment here