ਅਪਰਾਧਸਿਆਸਤਖਬਰਾਂ

ਪਾਕਿ ‘ਚ ਭਰਾ ਨੇ ਭੈਣ ਤੇ ਉਸ ਦੇ ਪ੍ਰੇਮੀ ਦਾ ਕੀਤਾ ਕਤਲ

ਗੁਰਦਾਸਪੁਰ-ਪਾਕਿਸਤਾਨ ਵਿਚ ਅਣਖ ਦੀ ਖਾਤਿਰ ਆਪਣਿਆਂ ਦੇ ਕਤਲ ਜਾਰੀ ਹਨ। ਖੈਬਰ ਪਖਤੂਨਖਵਾਂ ਸੂਬੇ ਦੇ ਵਿਚ ਅਣਖ ਦੀ ਖਾਤਰ ਆਪਣੀ ਵਿਆਹੁਤਾ ਭੈਣ ਅਤੇ ਉਸ ਦੇ ਪ੍ਰੇਮੀ ਦੀ ਕਤਲ ਕਰਨ ਵਾਲੇ ਭਰਾ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਅਤੇ ਭੈਣ ਦੇ ਪ੍ਰੇਮੀ ਦੇ ਪਰਿਵਾਰ ਨੂੰ 5 ਲੱਖ ਰੁਪਏ ਮੁਆਵਜ਼ਾ ਅਦਾ ਕਰਨ ਦੀਆਂ ਹਦਾਇਤ ਦਿੱਤੀ। ਸੂਤਰਾਂ ਮੁਤਾਬਕ ਦੋਸ਼ੀ ਮੁਹੰਮਦ ਫਾਰੂਕ ਵਾਸੀ ਮਿਲਵਰਡ ਨੇ ਆਪਣੀ ਵਿਆਹੁਤਾ ਭੈਣ ਰੂਪਾ ਦੇ ਘਰ ਵਿਚ ਜਾ ਕੇ ਉੱਥੇ ਬੈਠੇ ਇਕ ਹੋਰ ਵਿਅਕਤੀ ਸ਼ਹਿਬਾਜ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤੀ ਸੀ। ਜਦੋਂ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਵੇਲੇ ਉਦੋਂ ਉਸ ਦੀ ਭੈਣ ਰੂਪਾ ਦਾ ਪਤੀ ਰੁਖਸਾਨ ਆਲਮ ਘਰ ’ਚ ਨਹੀਂ ਸੀ। ਪੁਲਸ ਨੇ ਇਸ ਸਬੰਧੀ 13 ਨਵੰਬਰ 2021 ਨੂੰ ਦੋਸ਼ੀ ਦੇ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ।
ਜ਼ਿਲ੍ਹਾ ਤੇ ਸ਼ੈਸਨ ਜੱਜ ਮਿਲਵਰਡ ਹਦਾਇਤਉੱਲਾ ਖ਼ਾਨ ਨੇ ਕੇਸ ਦੀ ਸੁਣਵਾਈ ਕਰਦੇ ਹੋਏ ਪਾਇਆ ਕਿ ਦੋਸ਼ੀ ਦਾ ਪਰਿਵਾਰ ਅਤੇ ਦੋਸ਼ੀ ਦਾ ਜੀਜਾ ਇਸ ਕੇਸ ਵਿਚ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕਰਨਾ ਚਾਹੁੰਦੇ ਸੀ ਪਰ ਅਦਾਲਤ ਨੇ ਫਿਰ ਵੀ ਦੋਸ਼ੀ ਨੂੰ ਬਿਨਾਂ ਕਾਰਨ ਦੋ ਲੋਕਾਂ ਦੀ ਕਤਲ ਦਾ ਦੋਸ਼ੀ ਮੰਨ ਕੇ ਫਾਂਸੀ ਦੀ ਸਜ਼ਾ ਸੁਣਾਈ।

Comment here