ਅਪਰਾਧਸਿਆਸਤਖਬਰਾਂਦੁਨੀਆ

ਪਾਕਿ ’ਚ ਬੱਚਿਆਂ ਦਾ ਯੌਨ ਸ਼ੋਸ਼ਣ ਕਰਨ ਵਾਲਾ ਕਾਬੂ

ਇਸਲਾਮਾਬਾਦ-ਪਾਕਿਸਤਾਨ ਦੀ ਏਜੰਸੀ ਐੱਫ.ਈ.ਏ. ਨੇ ਫੈਸਲਾਬਾਦ ’ਚ ਛਾਪੇਮਾਰੀ ਕਕੇਇਕ ਬਾਲ ਯੌਨ ਅਪਰਾਧੀ ਸ਼ਾਹਿਦ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਦੁਆਰਾ ਬਣਾਈ ਗਈ ਯੋਨ ਸ਼ੋਸ਼ਣ ਦੀ ਵੀਡੀਓ ਬਰਾਮਦ ਕੀਤੀ। ਸਮਾ ਟੀ.ਵੀ. ਨੇ ਸੰਘੀ ਜਾਂਚ ਏਜੰਸੀ ਦੇ ਅਧਿਕਾਰੀਆਂ ਦੇ ਹਵਾਲੇ ਤੋਂ ਦੱਸਿਆ ਕਿ ਉਹ ਵਿਅਕਤੀ ਛੋਟੇ ਬੱਚਿਆਂ ਦਾ ਯੌਨ ਸ਼ੋਸ਼ਣ ਕਰਨ ਅਤੇ ਕਥਿਤ ਤੌਰ ’ਤੇ ਦੁਰਵਿਵਹਾਰ ਦੀ ਵੀਡੀਓ ਵੇਚਣ ’ਚ ਸ਼ਾਮਲ ਸੀ। ਦੋਸ਼ੀ ਨੇ ਯੌਨ ਸ਼ੋਸ਼ਣ ਦੀ ਗੱਲ ਸਵਿਕਾਰ ਕੀਤੀ ਪਰ ਵੀਡੀਓ ਵੇਚਣ ਤੋਂ ਇਨਕਾਰ ਕੀਤਾ। ਐੱਫ.ਆਈ.ਏ. ਅਧਿਕਾਰੀਆਂ ਨੇ ਕਿਹਾ ਕਿ ਸਾਈਬਰ ਕ੍ਰਾਈਮ ਟੀਮ ਨੇ ਦੋਸ਼ੀ ਦੇ ਕਬਜ਼ੇ ’ਚੋਂ ਵੱਡੀ ਗਿਣਤੀ ’ਚ ‘ਅਨੈਤਿਕ ਸਾਮੱਗਰੀ’ ਵੀ ਬਰਾਮਦ ਕੀਤੀ ਹੈ। ਐੱਫ.ਆਈ.ਏ. ਦੇ ਇਕ ਅਧਿਕਾਰੀ ਨੇ ਕਿਹਾ ਕਿ ਉਹ ਵੀਡੀਓ ਬਣਾ ਰਿਹਾ ਸੀ ਅਤੇ ਅਪਲੋਡ ਕਰ ਰਿਹਾ ਸੀ ਜਿਸ ਨਾਲ ਉਸ ਦਾ ਆਈ.ਪੀ. ਸਿਸਟਮ ਫਲੈਸ਼ ਹੋ ਗਿਆ ਅਤੇ ਅਸੀਂ ਉਸ ਨੂੰ ਗ੍ਰਿਫਤਾਰ ਕਰ ਲਿਆ।

Comment here