ਪਾਕਿਸਤਾਨ-ਸੋਸ਼ਲ ਮੀਡੀਆ ‘ਤੇ ਇਸਲਾਮਾਬਾਦ ‘ਚ ਆਯੋਜਿਤ ਪੁਲਸ ਭਰਤੀ ਦੀਆਂ ਤਸਵੀਰਾਂ ਅਤੇ ਖ਼ਬਰ ਵਾਇਰਲ ਹੋ ਰਹੀ ਹੈ। ਇਸ ‘ਚ 32 ਹਜ਼ਾਰ ਤੋਂ ਜ਼ਿਆਦਾ ਨੌਜਵਾਨਾਂ ਨੇ ਹਿੱਸਾ ਲਿਆ। ਹਾਲਾਤ ਇਹ ਹੋ ਗਏ ਕਿ ਇਕ ਸਟੇਡੀਅਮ ਦੇ ਮੈਦਾਨ ‘ਚ ਜ਼ਮੀਨ ‘ਤੇ ਬੈਠ ਕੇ ਲਿਖ਼ਤੀ ਪ੍ਰੀਖਿਆ ਲੈਣੀ ਪਈ। ਸਿਪਾਹੀ ਭਰਤੀ ਪ੍ਰੀਖਿਆ ਸ਼ਨੀਵਾਰ ਨੂੰ ਇਸਲਾਮਾਬਾਦ ਦੇ ਸਪੋਰਟਸ ਕੰਪਲੈਕਸ ‘ਚ ਆਯੋਜਿਤ ਕੀਤੀ ਗਈ ਸੀ। ਇਸ ‘ਚ ਹਜ਼ਾਰਾਂ ਨੌਜਵਾਨ ਸ਼ਾਮਲ ਹੋਏ।
ਇਸਲਾਮਾਬਾਦ ਪੁਲਸ ਮੁਤਾਬਕ ਇਨ੍ਹਾਂ ‘ਚ ਵੱਡੀ ਗਿਣਤੀ ‘ਚ ਕੁੜੀਆਂ ਵੀ ਸਨ। ਪਾਕਿਸਤਾਨ ਸਰਕਾਰ ਨੇ ਸਿਪਾਹੀਆਂ ਦੇ 1667 ਅਹੁਦਿਆਂ ‘ਤੇ ਭਰਤੀ ਲਈ ਅਸਾਮੀਆਂ ਕੱਢੀਆਂ ਸਨ। ਇਸ ਦਾ ਇਸ਼ਤਿਹਾਰ ਦੇ ਕੇ ਅਰਜ਼ੀਆਂ ਮੰਗੀਆਂ ਗਈਆਂ ਸਨ। ਦੇਸ਼ ਭਰ ‘ਚੋਂ 32 ਹਜ਼ਾਰ ਤੋਂ ਜ਼ਿਆਦਾ ਨੌਜਵਾਨ ਕੁੜੀ-ਮੁੰਡਿਆਂ ਨੇ ਇਨ੍ਹਾਂ ਅਹੁਦਿਆਂ ਲਈ ਅਰਜ਼ੀਆਂ ਦਿੱਤੀਆਂ ਸਨ। ਪਿਛਲੇ 5 ਸਾਲਾਂ ਤੋਂ ਇਹ ਅਹੁਦੇ ਖ਼ਾਲੀ ਸਨ। ਇਸਲਾਮਾਬਾਦ ‘ਚ ਪੁਲਸ ਭਰਤੀ ਪ੍ਰੀਖਿਆ ‘ਚ ਇਕੱਠੀ ਹੋਈ ਨੌਜਵਾਨਾਂ ਦੀ ਭੀੜ ਨੂੰ ਦੇਖਦੇ ਹੋਏ ਹੁਣ ਪਾਕਿਸਤਾਨ ‘ਚ ਬੇਰੁਜ਼ਗਾਰੀ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਹੈ। ਹਜ਼ਾਰਾਂ ਅਹੁਦੇ ਖ਼ਾਲੀ ਹੋਣ ਤੋਂ ਬਾਅਦ ਉਨ੍ਹਾਂ ‘ਤੇ ਭਰਤੀ ਨਹੀਂ ਹੋ ਪਾ ਰਹੀ ਹੈ ਕਿਉਂਕਿ ਸਰਕਾਰ ਕੋਲ ਪੈਸਾ ਨਹੀਂ ਹੈ।

Comment here