ਇਸਲਾਮਾਬਾਦ-ਪਾਕਿਸਤਾਨ ਵਿਚ ਇਮਰਾਨ ਖਾਨ ਨੂੰ ਲੈਕੇ ਸਿਆਸਤ ਗਰਮ ਹੈ। ਪਰ ਹੁਣ ਇਮਰਾਨ ਦੀ ਪਤਨੀ ਬੁਸ਼ਰਾ ਬੀਬੀ ਦੀ ਇਕ ਡਾਇਰੀ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਡਾਇਰੀ ‘ਚ ਬੁਸ਼ਰਾ ਬੀਬੀ ਦਾ ਇਮਰਾਨ ਖਾਨ ‘ਤੇ ਕਿਸ ਤਰ੍ਹਾਂ ਦਾ ਕੰਟਰੋਲ ਸੀ ਅਤੇ ਕਿਸ ਤਰ੍ਹਾਂ ਦਾ ਰੁਟੀਨ ਸੀ ਅਤੇ ਉਹ ਇਮਰਾਨ ਖਾਨ ਦੇ ਫ਼ੈਸਲਿਆਂ ‘ਚ ਕਿਵੇਂ ਦਖਲਅੰਦਾਜ਼ੀ ਕਰਦੀ ਸੀ, ਇਸ ਦਾ ਜ਼ਿਕਰ ਕੀਤਾ ਗਿਆ ਹੈ। ਡਾਇਰੀ ‘ਚ ਬੁਸ਼ਰਾ ਨੇ ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ‘ਮਾਮੂ’ ਕਹਿ ਕੇ ਸੰਬੋਧਨ ਕੀਤਾ ਹੈ। ਡਾਇਰੀ ‘ਚ ਇਹ ਵੀ ਖੁਲਾਸਾ ਹੋਇਆ ਹੈ ਕਿ ਬੁਸ਼ਰਾ ਦੀ ਇਮਰਾਨ ਖਾਨ ਦੀ ਸਰਕਾਰ ਅਤੇ ਫੌਜ ਦੇ ਅਧਿਕਾਰੀਆਂ ਨਾਲ ਸਿੱਧੀ ਗੱਲਬਾਤ ਸੀ। ਅਜਿਹਾ ਲਗਦਾ ਹੈ ਕਿ ਪਾਕਿਸਤਾਨ ਦੀ ਸਰਕਾਰ ਬੁਸ਼ਰਾ ਬੀਬੀ ਦੁਆਰਾ ਚਲਾਈ ਜਾ ਰਹੀ ਸੀ ਅਤੇ ਜਨਤਕ ਡਾਇਰੀਆਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇਮਰਾਨ ਖਾਨ ਦੇ ਫ਼ੈਸਲਿਆਂ ਨੂੰ ਰੋਕਣਾ ਵੀ ਬੁਸ਼ਰਾ ਦੇ ਫ਼ੈਸਲੇ ਦਾ ਹਿੱਸਾ ਸੀ। ਬੁਸ਼ਰਾ ਬੀਬੀ ਨੇ ਇਮਰਾਨ ਖਾਨ ਨੂੰ ਆਪਣੀ ਮਾਨਸਿਕਤਾ ਬਦਲਣ ਲਈ ਪ੍ਰਾਰਥਨਾ ਕਰਨ ‘ਤੇ ਜ਼ੋਰ ਦਿੰਦੀ ਸੀ। ਸੱਤਾਧਾਰੀ ਪਾਰਟੀਆਂ ਨੇ ਬੁਸ਼ਰਾ ਬੀਬੀ ਨੂੰ ‘ਰਿੰਗ ਮਾਸਟਰ’ ਕਰਾਰ ਦਿੱਤਾ ਹੈ।
Comment here