ਅਪਰਾਧਸਿਆਸਤਖਬਰਾਂ

ਪਾਕਿ ‘ਚ ਫ਼ੌਜ ਖ਼ਿਲਾਫ਼ ਬੋਲਣ ਵਾਲੇ ਪੱਤਰਕਾਰ ਗ੍ਰਿਫ਼ਤਾਰ

ਕਰਾਚੀ-ਪਾਕਿਸਤਾਨ ‘ਚ ਸਾਬਕਾ ਮੁੱਖ ਮੰਤਰੀ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ 9 ਮਈ ਨੂੰ ਦੇਸ਼ ਭਰ ‘ਚ ਹੋਈ ਹਿੰਸਾ ਦੇ ਮਾਮਲੇ ‘ਚ 2 ਪੱਤਰਕਾਰਾਂ ਸਮੇਤ 4 ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਹੰਮਦ ਅਸਲਮ ਦੇ ਨਾਂ ‘ਤੇ ਇਸਲਾਮਾਬਾਦ ‘ਚ ਐੱਫਆਈਆਰ ਦਰਜ ਕੀਤੀ ਗਈ ਹੈ। ਉਸ ਨੇ ਦਾਅਵਾ ਕੀਤਾ ਹੈ ਕਿ 9 ਮਈ ਨੂੰ ਕਰੀਬ 25 ਲੋਕਾਂ ਨੇ ਪੱਤਰਕਾਰ ਸ਼ਾਹੀਨ ਸ਼ਾਹਬਾਈ ਅਤੇ ਵਜਾਹਤ ਸਈਦ ਖਾਨ ਦੇ ਸਕਰੀਨਸ਼ਾਟ ਸ਼ੇਅਰ ਕੀਤੇ ਸਨ। ਸ਼ਿਕਾਇਤ ਵਿੱਚ ਇਕ ਸਾਬਕਾ ਫ਼ੌਜੀ ਅਧਿਕਾਰੀ ਆਦਿਲ ਰਜ਼ਾ ਦਾ ਵੀ ਨਾਂ ਹੈ, ਜੋ ਬਾਅਦ ਵਿੱਚ ਯੂਟਿਊਬਰ ਬਣ ਗਿਆ।
ਇਸ ਤੋਂ ਇਲਾਵਾ ਐਂਕਰ ਸਈਅਦ ਹੈਦਰ ਰਜ਼ਾ ਮੇਹਦੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਇਹ ਲੋਕ ਫ਼ੌਜੀ ਸੰਗਠਨਾਂ ‘ਤੇ ਹਮਲਾ ਕਰਨ ਲਈ ਲੋਕਾਂ ਨੂੰ ਉਕਸਾਉਂਦੇ ਸਨ। ਇਨ੍ਹਾਂ ਲੋਕਾਂ ਨੇ ਅੱਤਵਾਦ ਫੈਲਾ ਕੇ ਦੇਸ਼ ਦਾ ਮਾਹੌਲ ਖਰਾਬ ਕੀਤਾ ਸੀ। ਕਥਿਤ ਤੌਰ ‘ਤੇ ਐੱਫਆਈਆਰ ਦਰਜ ਕਰਵਾਉਣ ਵਾਲੇ ਵਿਅਕਤੀ ਦਾ ਕਹਿਣਾ ਹੈ ਕਿ ਉਸ ਨੇ ਇਨ੍ਹਾਂ ਲੋਕਾਂ ਦੀ ਸੋਸ਼ਲ ਮੀਡੀਆ ਪ੍ਰੋਫਾਈਲ ਦੇਖ ਕੇ ਪਛਾਣ ਕੀਤੀ ਹੈ। ਇਨ੍ਹਾਂ ਸਾਰੇ ਲੋਕਾਂ ਨੇ ਪੂਰੀ ਯੋਜਨਾ ਤਹਿਤ ਸਾਜ਼ਿਸ਼ ਰਚੀ ਅਤੇ ਸਰਕਾਰ ਵਿਰੁੱਧ ਕੰਮ ਕਰਨ ਵਾਲਿਆਂ ਦੀ ਮਦਦ ਕੀਤੀ। ਇਨ੍ਹਾਂ ਲੋਕਾਂ ਨੇ ਬਗਾਵਤ ਸ਼ੁਰੂ ਕਰਕੇ ਫ਼ੌਜ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਵੀ ਕੀਤੀ।

Comment here