ਨਿਊਯਾਰਕ-ਪਾਕਿਸਤਾਨ ਵਿੱਚ ਪੱਤਰਕਾਰਾਂ ’ਤੇ ਹਮਲੇ ਜਾਰੀ ਹਨ। ‘ਕਮੇਟੀ ਟੂ ਪ੍ਰੋਟੈਕਟ ਜਰਨਲਿਸਟਸ’ (ਸੀ. ਪੀ. ਜੇ.) ਨੇ ਕਿਹਾ ਹੈ ਕਿ ਪਾਕਿਸਤਾਨ ਸਰਕਾਰ ਨੂੰ ਦੋ ਪੱਤਰਕਾਰਾਂ ’ਤੇ ਹਾਲ ਹੀ ’ਚ ਹੋਏ ਹਮਲਿਆਂ ਦੀ ਤੁਰੰਤ ਜਾਂਚ ਕਰਨੀ ਚਾਹੀਦੀ ਹੈ। ਸੀ. ਪੀ. ਜੇ. ਨੇ ਕਿਹਾ ਕਿ ਸਰਕਾਰ ਨੂੰ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਕਰਨੀ ਚਾਹੀਦੀ ਹੈ ਅਤੇ ਹਮਲਾਵਰਾਂ iਖ਼ਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਨਿਊਯਾਰਕ ਸਥਿਤ ਸੀ. ਪੀ. ਜੇ. ਇਕ ਸੁਤੰਤਰ ਸੰਸਥਾ ਹੈ, ਜੋ ਪ੍ਰੈੱਸ ਦੀ ਆਜ਼ਾਦੀ ਅਤੇ ਪੱਤਰਕਾਰਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਕੰਮ ਕਰਦਾ ਹੈ। ਸੰਗਠਨ ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਪੱਤਰਕਾਰ ਅਯਾਜ਼ ਆਮਿਰ ਅਤੇ ਅਹਿਮਦ ਸ਼ਾਹੀਨ ’ਤੇ ਹਮਲਾ ਪਾਕਿਸਤਾਨ ’ਚ ਪ੍ਰੈੱਸ ਦੇ ਮੈਂਬਰਾਂ ’ਤੇ ਮੰਡਰਾਉਂਦੇ ਗੰਭੀਰ ਖ਼ਤਰਿਆਂ ਨੂੰ ਦਰਸਾਉਂਦਾ ਹੈ।
ਜ਼ਿਕਰਯੋਗ ਹੈ ਕਿ ਕੁਝ ਅਣਪਛਾਤੇ ਹਮਲਾਵਰਾਂ ਨੇ 30 ਜੂਨ ਨੂੰ ਨਿਊਜ਼ ਵੈੱਬਸਾਈਟ ‘ਆਈਨਿਊਜ਼’ ਦੇ ਮੁੱਖ ਸੰਪਾਦਕ ਸ਼ਾਹੀਨ ’ਤੇ ਹਮਲਾ ਕੀਤਾ ਸੀ। ਉਥੇ ਹੀ 1 ਜੁਲਾਈ ਨੂੰ ਨਿਊਜ਼ ਚੈਨਲ ‘ਦੁਨੀਆ ਨਿਊਜ਼’ ਦੇ ਪੱਤਰਕਾਰ ਆਮਿਰ ਨਾਲ ਕੁਝ ਅਣਪਛਾਤੇ ਲੋਕਾਂ ਨੇ ਕੁੱਟਮਾਰ ਕੀਤੀ ਸੀ। ਦੋਵੇਂ ਹਮਲੇ ਲਾਹੌਰ ’ਚ ਹੋਏ ਸਨ ਅਤੇ ਪੁਲਸ ਇਨ੍ਹਾਂ ਦੀ ਜਾਂਚ ਕਰ ਰਹੀ ਹੈ। ਸੀ. ਪੀ. ਜੇ. ਦੇ ਪ੍ਰੋਗਰਾਮ ਨਿਰਦੇਸ਼ਕ ਕਾਰਲੋਸ ਮਾਰਟੀਨੇਜ਼ ਡੇ ਲਾ ਸੇਰਨਾ ਨੇ ਕਿਹਾ, ‘‘ਪੱਤਰਕਾਰ ਆਮਿਰ ਅਤੇ ਸ਼ਾਹੀਨ ’ਤੇ ਹਮਲਾ ਪਾਕਿਸਤਾਨ ’ਚ ਪ੍ਰੈੱਸ ਦੇ ਮੈਂਬਰਾਂ ਲਈ ਗੰਭੀਰ ਖ਼ਤਰਿਆਂ ਨੂੰ ਦਰਸਾਉਂਦਾ ਹੈ।’’ ਉਨ੍ਹਾਂ ਕਿਹਾ, ‘‘ਪਾਕਿਸਤਾਨੀ ਅਧਿਕਾਰੀਆਂ ਨੂੰ ਆਮਿਰ ਅਤੇ ਸ਼ਾਹੀਨ ’ਤੇ ਹੋਏ ਹਮਲੇ ਦੀ ਜਾਂਚ ’ਚ ਕੋਈ ਕਸਰ ਨਹੀਂ ਛੱਡਣੀ ਚਾਹੀਦੀ, ਦੋਵਾਂ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਕਰਨੀ ਚਾਹੀਦੀ ਹੈ ਅਤੇ ਹਮਲਾਵਰਾਂ iਖ਼ਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।ਦੇਸ਼ ਦੀ ਨਵੀਂ ਸਰਕਾਰ ਨੂੰ ਇਸ ਮੁੱਦੇ ’ਤੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ।
Comment here